ਸੰਨੀ ਦਿਓਲ ਨੂੰ ਦਸ ਦਿਨ ''ਚ ਦੇਣਾ ਪਵੇਗਾ ਚੋਣ ਖਰਚ ਦਾ ਪੂਰਾ ਹਿਸਾਬ

06/21/2019 1:53:31 PM

ਗੁਰਦਾਸਪੁਰ : ਫਿਲਮ ਸਟਾਰ ਤੇ ਭਾਜਪਾ ਸਾਂਸਦ ਸੰਨੀ ਦਿਓਲ ਜ਼ਿਆਦਾ ਚੋਣ ਖਰਚ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਏ ਹਨ। ਜ਼ਿਲਾ ਚੋਣ ਅਧਿਕਾਰੀ ਨੇ ਤੈਅ ਹੱਦ ਤੋਂ ਵੱਧ ਖਰਚ ਕਰਨ 'ਤੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ। ਅਧਿਕਾਰੀ ਮੁਤਾਬਕ ਸੰਨੀ ਨੇ 70 ਲੱਖ ਦੀ ਬਜਾਏ 85 ਲੱਖ ਰੁਪਏ ਚੋਣ ਖਰਚ ਕੀਤਾ ਹੈ। ਸੰਨੀ ਦਿਓਲ ਨੂੰ ਦਸ ਦਿਨਾਂ 'ਚ ਆਪਣੇ ਚੋਣ ਖਰਚ ਦਾ ਹਿਸਾਬ ਮਾਨਿਟਰਿੰਗ ਕਮੇਟੀ ਨੂੰ ਦੇਣਾ ਪਵੇਗਾ। 

ਜ਼ਿਲਾ ਚੋਣ ਅਧਿਕਾਰੀ ਵਿਪੁਲ ਉਜਵਲ ਨੇ ਮੰਗਲਵਾਰ ਨੂੰ ਸੰਨੀ ਨੂੰ ਚੋਣ ਖਰਚ 'ਚ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਦਾ ਨੋਟਿਸ ਜਾਰੀ ਕੀਤਾ ਸੀ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਵਲੋਂ ਉਮੀਦਵਾਰਾਂ ਦੇ ਖਰਚ ਦੀ ਮਾਨਿਟਰਿੰਗ ਕਰਨ ਲਈ ਆਬਜ਼ਰਵਰ ਨਿਯੁਕਤ ਕੀਤੇ ਜਾਂਦੇ ਹਨ। ਆਬਜ਼ਰਵਰ ਖੁਦ ਵੀ ਉਮੀਦਵਾਰ ਦੇ ਖਰਚ ਦਾ ਵੇਰਵਾ ਤਿਆਰ ਕਰਦੇ ਹਨ। ਉਨ੍ਹਾਂ ਦੀ ਰਿਪੋਰਟ 'ਚ ਸੰਨੀ ਦਾ ਚੋਣ ਖਰਚ 85 ਲੱਖ ਦੱਸਿਆ ਗਿਆ ਹੈ। ਦੂਜੇ ਪਾਸੇ ਐਡਵੋਕੇਟ ਰੰਜਨ ਚੋਹਾਨ ਦਾ ਕਹਿਣਾ ਹੈ ਕਿ ਸੰਨੀ ਦਿਓਲ ਦੀ ਮੈਂਬਰਤਾ ਨੂੰ ਖਤਰੇ ਜਦਾ ਖਦਸ਼ਾ ਬਹੁਤ ਘੱਟ ਹੈ। ਆਖਰੀ ਫੈਸਲੇ ਤੱਕ ਪਹੁੰਚਣ ਤੋਂ ਪਹਿਲਾਂ ਮਾਹਰ ਕਈ ਵਾਰ ਖਰਚ ਦਾ ਮਿਲਾਨ ਕਰਨਗੇ। ਇਸ ਤੋਂ ਬਾਅਦ ਕੋਰਟ 'ਚ ਵੀ ਮਾਮਲਾ ਜਾ ਸਕਦਾ ਹੈ। ਡੀ.ਸੀ. ਦਾ ਕਹਿਣਾ ਹੈ ਸੰਨੀ ਦਿਓਲ ਨੂੰ ਨੋਟਿਸ ਭੇਜਣਾ ਇਕ ਆਮ ਪ੍ਰੀਕਿਰਿਆ ਹੈ।


Baljeet Kaur

Content Editor

Related News