ਆਵਾਰਾ ਕੁੱਤਿਆਂ ਦਾ ਕਹਿਰ ਜਾਰੀ, ਔਰਤ ਨੂੰ ਨੋਚਿਆ

09/01/2019 10:50:40 AM

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) - ਗੁਰਦਾਸਪੁਰ ਨੇਡ਼ਲੇ ਪਿੰਡ ਤਲਵੰਡੀ ਵਿਰਕ ਵਿਖੇ ਇਕ ਆਵਾਰਾ ਕੁੱਤੇ ਵਲੋਂ ਇਕ ਔਰਤ ਨੂੰ ਨੋਚ ਕੇ ਜ਼ਖਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਦਲਬੀਰੋ ਮਸੀਹ ਪਤਨੀ ਬੱਧੂ ਮਸੀਹ ਨੇ ਦੱਸਿਆ ਕਿ ਅੱਜ ਸਵੇਰੇ ਉਹ ਆਪਣੇ ਪੁੱਤਰ ਅਤੇ ਪੋਤਰੇ ਦੇ ਨਾਲ ਡੰਗਰ ਨੂੰ ਪਾਣੀ ਪਿਆਉਣ ਲਈ ਪਿੰਡ ਦੀ ਨਹਿਰ ਵੱਲ ਜਾ ਰਹੀ ਸੀ ਕਿ ਰਸਤੇ ਵਿਚ ਅਚਾਨਕ ਇਕ ਆਵਾਰਾ ਕੁੱਤਾ ਉਸ ਦੇ ਪੋਤਰੇ ਨੂੰ ਪੈ ਗਿਆ। ਜਦੋਂ ਉਹ ਪੋਤਰੇ ਨੂੰ ਬਚਾਉਣ ਲਈ ਅੱਗੇ ਹੋਏ ਤਾਂ ਕੁੱਤੇ ਨੇ ਉਸ ਦੀ ਲੱਤ ਨੂੰ ਨੋਚ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਕਾਰਣ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ਖਮੀ ਕਰਵਾਇਆ ਗਿਆ ਹੈ।


Baljeet Kaur

Content Editor

Related News