ਸ਼ਿਵ ਸੈਨਾ ਦੇ ਨੇਤਾ ''ਤੇ ਹੋਏ ਹਮਲੇ ਦੇ ਰੋਸ ’ਚ ਕਸਬਾ ਧਾਰੀਵਾਲ ਮੁਕੰਮਲ ਬੰਦ

Tuesday, Feb 11, 2020 - 01:38 PM (IST)

ਗੁਰਦਾਸਪੁਰ (ਗੁਰਪ੍ਰੀਤ) - ਬਟਾਲਾ ਦੇ ਕਸਬਾ ਧਾਰੀਵਾਲ ਵਿਖੇ ਬੀਤੀ ਦਿਨੀਂ ਸ਼ਿਵ ਸੈਨਾ ਹਿੰਦੁਸਤਾਨ ਦੇ ਨੇਤਾ ਹਨੀ ਮਹਾਜਨ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਦੇ ਰੋਸ 'ਚ ਅੱਜ ਸ਼ਿਵ ਸੈਨਾ ਦੇ ਆਗੂਆਂ ਵਲੋਂ ਪੂਰਾ ਕਸਬਾ ਮੁਕੰਮਲ ਤੌਰ ’ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ। ਸੁਰੱਖਿਆ ਦੇ ਪੁਖਤਾ ਪ੍ਰਬੰਧਾ ਨੂੰ ਲੈ ਕੇ ਇਸ ਸਮੇਂ ਵੱਖ-ਵੱਖ ਥਾਵਾਂ ’ਤੇ ਪੁਲਸ ਵਲੋਂ ਨਾਕੇਬੰਦੀ ਕੀਤੀ ਹੋਈ ਹੈ, ਤਾਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਦੂਜੇ ਪਾਸੇ ਸ਼ਿਵ ਸੈਨਾ ਵਲੋਂ ਕਸਬਾ ਬੰਦ ਕਰਨ ਦੇ ਐਲਾਨ ਦਾ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸ਼ਿਵ ਸੈਨਾ ਆਗੂ ਰੋਹਿਤ ਨੇ ਕਿਹਾ ਕਿ ਹਨੀ ਮਹਾਜਨ ਅਕਸਰ ਹੀ ਖਾਲੀਸਤਾਨ ਦੇ ਵਿਰੁੱਧ ਬੋਲਦੇ ਸਨ ਅਤੇ ਸਮਾਜ ਦੇ ਹੱਕ 'ਚ ਨਿੱਤਰਦੇ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਨੇ ਹਨੀ ਮਹਾਜਨ ਤੋਂ ਸਾਰੀ ਸਕਿਓਰਿਟੀ ਵਾਪਿਸ ਲੈ ਲਈ ਸੀ, ਜਿਸ ਦਾ ਖਾਮਿਆਜਾ ਅੱਜ ਸਭ ਦੇ ਸਾਹਮਣੇ ਆ ਗਿਆ ਹੈ। ਦੱਸਣਯੋਗ ਹੈ ਕਿ 10 ਜਨਵਰੀ ਦੀ ਰਾਤ ਕੁਝ ਅਣਪਛਾਤੇ ਹਮਲਾਵਰਾਂ ਨੇ ਹਨੀ ਮਹਾਜਨ 'ਤੇ ਤਬੜਤੋੜ ਗੋਲੀਆਂ ਚਲਾ ਦਿੱਤੀਆਂ ਸਨ। ਇਸ ਹਮਲੇ ਕਾਰਨ ਹਨੀ ਮਹਾਜਨ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ, ਜਦਕਿ ਇਕ ਵਿਅਕਤੀ ਦੀ ਮੌਤ ਹੋ ਗਈ ਸੀ।


rajwinder kaur

Content Editor

Related News