ਗੁਰਦਾਸਪੁਰ : ਨਿੱਜੀ ਸਕੂਲ ਦੀ ਵੈਨ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
Tuesday, Oct 01, 2019 - 12:41 PM (IST)
ਗੁਰਦਾਸਪੁਰ (ਦੀਪਕ) - ਗੁਰਦਾਸਪੁਰ ਦੇ ਪਿੰਡ ਬੁੱਕਰਾਂ 'ਚ ਬੱਚਿਆਂ ਨੂੰ ਘਰੋਂ ਲੈਣ ਗਈ ਨਿੱਜੀ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਮੌਜੂਦ ਸਥਾਨਿਕ ਲੋਕਾਂ ਨੇ ਬੜੀ ਸਮਝਦਾਰੀ ਨਾਲ ਬੱਚਿਆਂ ਨੂੰ ਸਹੀ ਸਲਾਮਤ ਵੈਨ 'ਚੋਂ ਬਾਹਰ ਕੱਢਦੇ ਹੋਏ ਅੱਗ 'ਤੇ ਕਾਬੂ ਪਾ ਲਿਆ। ਮਿਲੀ ਜਾਣਕਾਰੀ ਅਨੁਸਾਰ ਸਕੂਲ ਵੈਨ ਨੂੰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਜਿਸ ਨੇ ਵੈਨ ਅਤੇ ਉਸ 'ਚ ਸਵਾਰ ਬੱਚਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਪਰ ਲੋਕਾਂ ਦੀ ਸਮਝਦਾਰੀ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ।