ਰੈਲੀ ਤੋਂ ਬਾਅਦ ਪੁੱਡਾ ਗਰਾਊਂਡ ''ਚ ਹਲਕਾ ਵਿਧਾਇਕ ਨੇ ਫੇਰਿਆ ਝਾੜੂ

01/07/2019 3:40:33 PM

ਗੁਰਦਾਸਪੁਰ (ਦੀਪਕ, ਵਿਨੋਦ) : 'ਜਗ ਬਾਣੀ' ਵਲੋਂ ਗੁਰਦਾਸਪੁਰ ਸ਼ਹਿਰ ਅੰਦਰ ਅਰਬਨ ਅਸਟੇਟ ਦੇ ਵਸਨੀਕਾਂ ਦੀਆਂ ਸਮੱਸਿਆਵਾਂ' ਵਿਸ਼ੇਸ਼ ਰਿਪੋਰਟ ਪ੍ਰਕਾਸ਼ਿਤ ਹੋਣ ਦੇ ਬਾਅਦ ਅੱਜ ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਤੁਰੰਤ ਐਕਸ਼ਨ ਲਿਆ। ਇਸ ਮੌਕੇ ਉਨ੍ਹਾਂ ਨੇ ਜਿਥੇ ਕਾਲੋਨੀ 'ਚ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ, ਉਥੇ ਪਾਹੜਾ ਨੇ ਹੋਰ ਕਾਂਗਰਸੀ ਆਗੂਆਂ ਦੇ ਨਾਲ ਖੁਦ ਝਾੜੂ ਫੜ ਕੇ ਇਸ ਕਾਲੋਨੀ ਦੀ ਸਫਾਈ ਕਰਦੇ ਹੋਏ ਪ੍ਰਧਾਨ ਮੰਤਰੀ ਦੀ ਸਵੱਛ ਭਾਰਤ ਮੁਹਿੰਮ ਵਿਰੁੱਧ ਵਿਅੰਗਮਈ ਪ੍ਰਤੀਕਰਮ ਕੀਤਾ।

PunjabKesariਇਸ ਮੌਕੇ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ 3 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਥਾਨਕ ਪੁੱਡਾ ਗਰਾਊਂਡ ਵਿਖੇ ਹੋਈ ਰੈਲੀ ਤੋਂ ਬਾਅਦ ਗਰਾਊਂਡ ਦੀ ਸਫਾਈ ਨਾ ਕਰਵਾਏ ਜਾਣ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਸੀ। ਪਾਹੜਾ ਨੇ ਕਿਹਾ ਕਿ ਰੈਲੀ ਦੇ ਪ੍ਰਬੰਧਕਾਂ ਨੇ ਸਾਰਾ ਜ਼ੋਰ ਬਿਆਨਬਾਜ਼ੀ ਅਤੇ ਲੋਕਾਂ ਨੂੰ ਗੁੰਮਰਾਹ ਕਰਨ 'ਤੇ ਹੀ ਲਗਾ ਦਿੱਤਾ ਹੈ, ਜਦੋਂ ਕਿ ਖੁਦ ਭਾਜਪਾ ਆਗੂ ਵੀ ਆਪਣੇ ਪ੍ਰਧਾਨ ਮੰਤਰੀ ਵੱਲੋਂ ਚਲਾਈ ਸਵੱਛ ਭਾਰਤ ਮੁਹਿੰਮ ਨੂੰ ਭੁੱਲ ਗਏ, ਜਿਸ ਕਾਰਨ ਕਾਲੋਨੀ 'ਚ ਅਜੇ ਵੀ ਗੰਦਗੀ ਫੈਲੀ ਹੋਈ ਹੈ। 

PunjabKesari
ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਭਰ 'ਚ ਸਵੱਛ ਭਾਰਤ ਤਹਿਤ ਸਫਾਈ ਉੱਪਰ ਵਿਸ਼ੇਸ ਜ਼ੋਰ ਦੇ ਰਹੇ ਹਨ ਪਰ ਖੁਦ ਹੀ ਉਨ੍ਹਾਂ ਦੀ ਪਾਰਟੀ ਦਾ ਇਸ ਉੱਪਰ ਕੋਈ ਅਸਰ ਨਹੀਂ ਹੈ, ਜਿਸ ਦੀ ਜ਼ਿੰਦਾ  ਮਿਸਾਲ ਪੁੱਡਾ ਗਰਾਊਂਡ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਵਾਸੀਆਂ ਲਈ ਪ੍ਰਧਾਨ ਮੰਤਰੀ ਦੀ ਫੇਰੀ ਫੋਕੀ ਸਾਬਤ ਹੋਈ ਹੈ ਤੇ ਕਈ ਦਿਨਾਂ ਦੇ ਇੰਤਜ਼ਾਰ ਨੇ ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪਾਈ ਹੈ। ਉਨ੍ਹਾ ਕਿਹਾ ਕਿ ਲੋਕਾਂ ਨੂੰ ਆਸ ਸੀ ਕਿ ਪ੍ਰਧਾਨ ਮੰਤਰੀ ਸਰਹੱਦੀ ਜ਼ਿਲੇ ਲਈ ਜ਼ਰੂਰ ਕੋਈ ਵੱਡਾ ਐਲਾਨ ਕਰ ਕੇ ਜਾਣਗੇ ਪਰ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਨਿਰਾਸ਼ ਹੀ ਕੀਤਾ ਹੈ।


Baljeet Kaur

Content Editor

Related News