ਨਿਊਡ ਫੋਟੋਆਂ ਨੂੰ ਵਾਇਰਲ ਕਰਨ ਦੀ ਧਮਕੀ ਦੇਣ ਦੋਸ਼ ''ਚ 2 ਖਿਲਾਫ ਮਾਮਲਾ ਦਰਜ
Monday, Mar 18, 2019 - 10:29 AM (IST)
ਗੁਰਦਾਸਪੁਰ, ਧਾਰੀਵਾਲ (ਵਿਨੋਦ, ਖੋਸਲਾ, ਬਲਬੀਰ) : ਇਕ ਔਰਤ ਦੀਆਂ ਨਿਊਡ ਫੋਟੋਆਂ ਨੂੰ ਵਾਇਰਲ ਕਰਨ ਦੀ ਧਮਕੀ ਦੇਣ ਵਾਲੀ ਇਕ ਲੜਕੀ ਅਤੇ ਪੀੜਤਾ ਦੇ ਰਿਸ਼ਤੇਦਾਰ ਵਿਰੁੱਧ ਪੁਲਸ ਨੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਧਾਰੀਵਾਲ ਵਾਸੀ ਇਕ ਔਰਤ ਨੇ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ 10-12-2018 ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਉਸ ਦੇ ਪਤੀ ਨੇ ਇਕ ਮੋਬਾਇਲ ਗਿਫਟ ਕੀਤਾ ਸੀ ਅਤੇ ਉਸ ਮੋਬਾਇਲ 'ਚ ਉਸ ਨੇ ਆਪਣੀਆਂ ਨਿਊਡ ਫੋਟੋਆਂ ਖਿੱਚੀਆਂ ਸਨ ਪਰ ਧਾਰੀਵਾਲ ਵਾਸੀ ਅੰਸ਼ੂ ਜਿਸ ਦਾ ਉਸ ਦੇ ਘਰ ਆਉਣਾ-ਜਾਣਾ ਸੀ, ਉਸ ਨੇ ਉਸ ਦੇ ਮੋਬਾਇਲ 'ਚੋਂ ਆਪਣੇ ਮੋਬਾਇਲ 'ਚ ਟਰਾਂਸਫਰ ਕਰ ਲਈਆਂ। ਉਸ ਫੋਟੋ ਦੇ ਆਧਾਰ 'ਤੇ ਅੰਸ਼ੂ ਨੇ ਸਿਕਾਇਤਕਰਤਾ ਨੂੰ ਬਲੈਕਮੇਲ ਕਰ ਕੇ ਇਕ ਲੱਖ ਰੁਪਏ ਦੀ ਮੰਗ ਕੀਤੀ ਪਰ ਕੁਝ ਦਿਨ ਬਾਅਦ ਜਦ ਉਹ ਘਰ 'ਚ ਇਕੱਲੀ ਸੀ ਤਾਂ ਰਿਸ਼ਤੇਦਾਰ ਸੁਧੀਰ ਕੁਮਾਰ ਵਾਸੀ ਧਾਰੀਵਾਲ ਘਰ ਆਇਆ। ਉਸਨੇ ਉਸ ਦੀਆਂ ਫੋਟੋਆਂ ਬਾਰੇ ਗੱਲਬਾਤ ਕਰ ਕੇ 2 ਲੱਖ ਰੁਪਏ ਦੀ ਮੰਗ ਕੀਤੀ ਅਤੇ ਰਾਸ਼ੀ ਨਾ ਦੇਣ 'ਤੇ ਫੋਟੋਆਂ ਵਾਇਰਲ ਕਰਨ ਦੀ ਧਮਕੀ ਦਿੱਤੀ। ਜਾਣਕਾਰੀ ਅਨੁਸਾਰ ਇਸ ਸ਼ਿਕਾਇਤ ਦੀ ਜਾਂਚ ਦਾ ਕੰਮ ਡੀ. ਐੱਸ. ਪੀ. ਦਿਹਾਤੀ ਗੁਰਦਾਸਪੁਰ ਨੂੰ ਸੌਂਪੀ ਗਈ ਅਤੇ ਜਾਂਚ ਰਿਪੋਰਟ ਦੇ ਆਧਾਰ 'ਤੇ ਧਾਰੀਵਾਲ ਪੁਲਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ।
ਕੀ ਕਹਿਣੈ ਪੁਲਸ ਸਟੇਸ਼ਨ ਇੰਚਾਰਜ ਦਾ
ਇਸ ਸਬੰਧੀ ਜਦੋਂ ਧਾਰੀਵਾਲ ਪੁਲਸ ਸਟੇਸ਼ਨ ਇੰਚਾਰਜ ਰੋਹਿਤ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੇਸ ਤਾਂ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਜੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੜਕੀ ਅੰਸ਼ੂ ਅਤੇ ਸੁਧੀਰ ਦਾ ਆਪਸ 'ਚ ਕਿ ਸਬੰਧ ਹੈ ਅਤੇ ਇਨ੍ਹਾਂ ਦੋਹਾਂ ਨੇ ਇਹ ਸਾਜ਼ਿਸ਼ ਮਿਲ ਕੇ ਕੀਤੀ ਸੀ ਜਾ ਇਕੱਲੇ ਕੀਤੀ ਸੀ। ਜਲਦੀ ਹੀ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ