ਲੁਧਿਆਣਾ ''ਚ ਵਾਪਰੀ ਘਟਨਾ ਤੋਂ ਕੇਂਦਰੀ ਜੇਲ ਗੁਰਦਾਸਪੁਰ ਦੀ ਵਧਾਈ ਸੁਰੱਖਿਆ

06/28/2019 9:35:55 AM

ਗੁਰਦਾਸਪੁਰ (ਹਰਮਨਪ੍ਰੀਤ) : ਲੁਧਿਆਣਾ ਜੇਲ 'ਚ ਵਾਪਰੀ ਘਟਨਾ ਦੇ ਬਾਅਦ ਕੇਂਦਰੀ ਜੇਲ ਗੁਰਦਾਸਪੁਰ ਦੇ ਅੰਦਰ ਅਤੇ ਬਾਹਰ ਵੀ ਸੁਰੱਖਿਆ ਘੇਰਾ ਮਜ਼ਬੂਤ ਕਰ ਦਿੱਤਾ ਗਿਆ ਹੈ, ਜਿਸ ਤਹਿਤ ਜੇਲ ਦੀਆਂ ਬੈਰਕਾਂ ਅਤੇ ਕੋਠੜੀਆਂ ਵਿਚ ਜੇਲ ਗਾਰਦ ਨੇ ਕੈਦੀਆਂ ਅਤੇ ਹਵਾਲਾਤੀਆਂ ਦੀ ਸਾਰੀ ਸਥਿਤੀ 'ਤੇ ਤਿੱਖੀ ਨਜ਼ਰ ਬਣਾਈ ਹੋਈ ਹੈ। ਇਸੇ ਤਹਿਤ ਪੰਜਾਬ ਪੁਲਸ ਨੇ ਵੀ ਮੁਸਤੈਦੀ ਵਧਾਉਂਦੀ ਜੇਲ ਦੀ ਚਾਰਦੀਵਾਰੀ ਦੇ ਬਾਹਰ ਕੁਇੱਕ ਐਕਸ਼ਨ ਟੀਮ ਦੇ ਕਮਾਂਡੋ ਤਾਇਨਾਤ ਕਰ ਦਿੱਤੇ ਹਨ ਅਤੇ ਨਾਲ ਹੀ ਪੰਜਾਬ ਪੁਲਸ ਦੇ ਜਵਾਨਾਂ ਨੂੰ ਵੀ ਜੇਲ ਦੇ ਆਲੇ-ਦੁਆਲੇ ਤਾਇਨਾਤ ਕਰ ਦਿੱਤਾ ਗਿਆ ਹੈ। 

ਲੁਧਿਆਣਾ 'ਚ ਵਾਪਰੀ ਘਟਨਾ ਦੇ ਬਾਅਦ ਐੱਸ. ਪੀ. ਡੀ. ਹਰਵਿੰਦਰ ਸਿੰਘ ਸੰਧੂ ਨੇ ਤੁਰੰਤ ਜੇਲ ਦੇ ਸੁਪਰਡੈਂਟ ਕਰਨਜੀਤ ਸਿੰਘ ਸੰਧੂ ਨਾਲ ਮੀਟਿੰਗ ਕੀਤੀ ਅਤੇ ਗੁਰਦਾਸਪੁਰ ਜੇਲ ਦੇ ਹਾਲਾਤ ਦਾ ਜਾਇਜ਼ਾ ਲਿਆ। ਉਪਰੰਤ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਸੰਧੂ ਨੇ ਦੱਸਿਆ ਜੇਲ ਦੇ ਮੁੱਖ ਗੇਟ ਦੇ ਨੇੜੇ ਅਤੇ ਚਾਰ-ਚੁਫੇਰੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ, ਜਦੋਂ ਕਿ ਅੰਦਰਲੇ ਪਾਸੇ ਵੀ ਜੇਲ ਅਧਿਕਾਰੀਆਂ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਕੰਟਰੋਲ 'ਚ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਜੇਲ ਵਿਚ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਅਤੇ ਅੱਜ ਜਿਹੜੀ ਸੁਰੱਖਿਆ ਵਧਾਈ ਗਈ ਹੈ ਉਹ ਸਿਰਫ ਸਾਵਧਾਨੀ ਵਜੋਂ ਹੈ, ਤਾਂ ਜੋ ਲੁਧਿਆਣਾ ਦੀ ਘਟਨਾ ਦੇ ਬਾਅਦ ਇਥੇ ਦੇ ਕੈਦੀ ਕੋਈ ਹਿੱਲਜੁੱਲ ਨਾ ਕਰਨ।


Baljeet Kaur

Content Editor

Related News