ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ, 5 ਗ੍ਰਿਫਤਾਰ

Friday, Jun 12, 2020 - 01:52 PM (IST)

ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ, 5 ਗ੍ਰਿਫਤਾਰ

ਗੁਰਦਾਸਪੁਰ (ਹਰਮਨ, ਵਿਨੋਦ) : ਜ਼ਿਲਾ ਗੁਰਦਾਸਪੁਰ ਦੀ ਪੁਲਸ ਨੇ ਛਾਪੇਮਾਰੀ ਦੌਰਾਨ 2 ਲੱਖ 34 ਹਜ਼ਾਰ 750 ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਕਿ 14 ਫਰਾਰ ਹੋ ਗਏ। ਇਸ ਸਬੰਧੀ ਐੱਸ. ਐੱਸ. ਪੀ. ਗੁਰਦਾਸਪੁਰ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਤਿੱਬੜ ਥਾਣੇ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਹਰੀ ਸਾਹਨੀ ਵਾਸੀ ਬੱਬੇਹਾਲੀ ਦੇ ਘਰ ਨੇੜੇ ਛਾਪੇਮਾਰੀ ਕਰਕੇ ਉਸ ਨੂੰ 80 ਕਿਲੋ ਲਾਹਣ ਸਮੇਤ ਗ੍ਰਿਫਤਾਰ ਕੀਤਾ ਹੈ। 

ਇਸੇ ਤਰ੍ਹਾਂ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਸੁਖਦੇਵ ਸਿੰਘ ਵਾਸੀ ਡੇਰਾ ਗਾਂਵ ਬੱਬੇਹਾਲੀ ਦੇ ਘਰ ਛਾਪੇਮਾਰੀ ਕਰ ਕੇ 30 ਕਿਲੋ ਲਾਹਣ ਸਮੇਤ ਗ੍ਰਿਫਤਾਰ ਕੀਤਾ ਜਦੋਂ ਕਿ ਪੁਰਾਣਾ ਸ਼ਾਲਾ ਥਾਣੇ ਦੀ ਪੁਲਸ ਨੇ ਗਸ਼ਤ ਦੌਰਾਨ ਵੀਨਾ ਪਤਨੀ ਸਵ. ਕੁਲਦੀਪ ਵਾਸੀ ਚੇਚੀਆ ਛੋੜੀਆ ਨੂੰ 6750 ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰਨ ਉਪਰੰਤ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ।

ਐੱਸ. ਐੱਸ. ਪੀ. ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਗੁਰਦਾਸਪੁਰ ‘ਚ ਤਾਇਨਾਤ ਏ. ਐੱਸ. ਆਈ. ਕਮਲ ਕਿਸ਼ੋਰ ਪੁਲਸ ਪਾਰਟੀ ਸਮੇਤ ਡਾਲਾ ਪੈਟਰੋਲ ਪੰਪ ਬਾਬੋਵਾਲ ਨੇੜੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਜਿਸ ਦੌਰਾਨ ਬਾਬੋਵਾਲ ਵਲੋਂ ਇਕ ਵਿਅਕਤੀ ਐਕਟਿਵਾ ‘ਤੇ ਆਉਂਦਾ ਦਿਖਾਈ ਦਿੱਤਾ ਜੋ ਪੁਲਸ ਪਾਰਟੀ ਨੂੰ ਦੇਖ ਕੇ ਸਕੂਟਰੀ ਸੁੱਟ ਕੇ ਫਰਾਰ ਹੋ ਗਿਆ। ਪੁਲਸ ਨੇ ਸਕੂਟਰੀ ‘ਚੋਂ 33 ਹਜ਼ਾਰ 750 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਮੁਨੀਸ਼ ਉਰਫ ਲੂਕਾ ਪਿੰਡ ਪਨਿਆੜ ਖਿਲਾਫ ਮਾਮਲਾ ਸਦਰ ਥਾਣਾ ‘ਚ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਸੀ. ਆਈ. ਏ. ਸਟਾਫ ‘ਚ ਤਾਇਨਾਤ ਏ. ਐੱਸ. ਆਈ. ਜਗਤਾਰ ਸਿੰਘ ਨੇ ਦੀਨਾਨਗਰ ਵਿਖੇ ਇਕ ਪੈਲੇਸ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਜਿਸ ਦੌਰਾਨ ਸੁਸ਼ੀਲ ਕੁਮਾਰ ਉਰਫ ਸ਼ੀਲਾ ਵਾਸੀ ਅਵਾਂਖਾ ਪੁਲਸ ਪਾਰਟੀ ਨੂੰ ਦੇਖ ਕੇ ਆਪਣੀ ਐਕਟਿਵਾ ਸੁੱਟ ਕੇ ਫਰਾਰ ਹੋ ਗਿਆ। ਉਪਰੰਤ ਪੁਲਸ ਨੇ ਐਕਟਿਵਾ ਦੀ ਤਲਾਸ਼ੀ ਲਈ ਜਿਸ ‘ਚੋਂ 2 ਪਲਾਸਟਿਕ ਕੈਨਾਂ ਵਿਚੋਂ 69 ਹਜ਼ਾਰ 750 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਪੁਲਸ ਨੇ ਉਕਤ ਵਿਅਕਤੀ ਖਿਲਾਫ ਦੀਨਾਨਗਰ ਥਾਣੇ ‘ਚ ਮਾਮਲਾ ਦਰਜ ਕਰ ਲਿਆ ਹੈ।

ਐੱਸ. ਐੱਸ. ਪੀ. ਨੇ ਦੱਸਿਆ ਕਿ ਦੀਨਾਨਰ ਪੁਲਸ ਨੇ ਕਮਲਜੀਤ ਪਤਨੀ ਗੋਬਿੰਦਾ ਵਾਸੀ ਗਾਂਧੀਆ ਕਲੋਨੀ ਘਰ ਛਾਪੇਮਾਰੀ ਕਰ ਕੇ 13 ਹਜ਼ਾਰ 500 ਐੱਮ. ਐੱਲ. ਅਤੇ ਵਿੱਕੀ ਪੁੱਤਰ ਸਵ. ਪ੍ਰੇਮ ਕੁਮਾਰ ਵਾਸੀ ਸ਼ੂਗਰ ਮਿੱਲ ਪਨਿਆੜ ਦੇ ਘਰ ਨੇੜੇ ਛਾਪੇਮਾਰੀ ਕਰ ਕੇ 30 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਜਦੋਂ ਉਕਤ ਮਹਿਲਾ ਮੌਕੇ ‘ਤੇ ਫਰਾਰ ਹੋ ਗਈ। ਕਲਾਨੌਰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਮੰਜੂ ਪਤਨੀ ਸਾਹਿਬ ਮਸੀਹ ਵਾਸੀ ਪਿੰਡ ਪਕੀਵਾਂ ਦੇ ਘਰ ਰੇਡ ਕਰ ਕੇ 15 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਜਦੋਂ ਕਿ ਦੋਰਾਂਗਲਾ ਥਾਣੇ ਦੀ ਪੁਲਸ ਨੇ ਕਮਲੇਸ਼ ਪਤਨੀ ਸਵ. ਰਾਜ ਕੁਮਾਰ ਵਾਸੀ ਬਾਊਪੁਰ ਜੱਟਾਂ ਦੇ ਘਰ ਰੇਡ ਕਰ ਕੇ 22 ਹਜ਼ਾਰ 500 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਜਦੋਂ ਕਿ ਉਕਤ ਦੋਵੇਂ ਔਰਤਾਂ ਪੁਲਸ ਪਾਰਟੀ ਨੂੰ ਦੇਖ ਕੇ ਮੌਕੇ ‘ਤੇ ਫਰਾਰ ਹੋ ਗਈਆਂ। ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।

 


author

Baljeet Kaur

Content Editor

Related News