ਹਸਪਤਾਲ ''ਚੋਂ ਕੈਦੀ ਫਰਾਰ, ਦੋ ਪੁਲਸ ਕਰਮਚਾਰੀ ਮੁਅੱਤਲ

Saturday, Mar 30, 2019 - 11:49 AM (IST)

ਹਸਪਤਾਲ ''ਚੋਂ ਕੈਦੀ ਫਰਾਰ, ਦੋ ਪੁਲਸ ਕਰਮਚਾਰੀ ਮੁਅੱਤਲ

ਗੁਰਦਾਸਪੁਰ (ਵਿਨੋਦ, ਬਿਸ਼ੰਬਰ) : ਗੁਰਦਾਪੁਰ ਦੇ ਸਰਕਾਰੀ ਹਸਪਤਾਲ 'ਚੋਂ ਹੱਥਕੜੀ ਸਮੇਤ ਕੈਦੀ ਦੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕੈਦੀ ਮਨਜਿੰਦਰ ਸਿੰਘ 'ਤੇ ਐੱਨ.ਡੀ.ਪੀ.ਐੱਸ. ਦਾ ਮੁਕੱਦਮਾ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਉਸ ਨੂੰ 16 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ 'ਚ ਡਿਊਟੀ 'ਚ ਕੋਤਾਹੀ ਵਰਤਣ ਵਾਲੇ ਦੋ ਪੁਲਸ ਕਰਮਚਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ।


author

Baljeet Kaur

Content Editor

Related News