ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਸਖ਼ਤ, ਉੱਲੀ ਵਾਲੀ ਮਿਠਾਈ ਕੀਤੀ ਬਰਾਮਦ

Friday, Nov 06, 2020 - 01:49 PM (IST)

ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਸਖ਼ਤ, ਉੱਲੀ ਵਾਲੀ ਮਿਠਾਈ ਕੀਤੀ ਬਰਾਮਦ

ਗੁਰਦਾਸਪੁਰ (ਗੁਰਪ੍ਰੀਤ) : ਤਿਉਹਾਰਾਂ 'ਤੇ ਨਕਲੀ ਦੁੱਧ ਅਤੇ ਖੋਏ ਤੋਂ ਮਿਠਆਈਆਂ ਤਿਆਰ ਕਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਿਹਤ ਵਿਭਾਗ ਲਗਾਤਾਰ ਕਾਰਵਾਈਆਂ ਕਰ ਰਿਹਾ ਹੈ। ਇਸੇ ਤਹਿਤ ਅੱਜ ਗੁਰਦਾਸਪੁਰ 'ਚ ਸਿਹਤ ਵਿਭਾਗ ਦੀ ਟੀਮ ਵਲੋਂ ਇਕ ਆਟੋ ਨੂੰ ਚੈੱਕ ਕੀਤਾ ਗਿਆ, ਜੋ ਦੂਸਰੇ ਜ਼ਿਲ੍ਹੇ 'ਚੋਂ ਮਿਠਆਈਆਂ ਲਿਆ ਕੇ ਗੁਰਦਾਸਪੁਰ 'ਚ ਵੇਚਦਾ ਸੀ। ਉਸ ਕੋਲੋਂ 50 ਕਿਲੋਂ ਦੇ ਕਰੀਬ ਨਾ ਖਾਣ ਯੋਗ ਮਿਠਿਆਈ ਬਰਾਮਦ ਹੋਈ, ਜਿਸ ਨੂੰ ਸਿਹਤ ਵਿਭਾਗ ਵਲੋਂ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਬਾਕੀਆਂ ਮਿਠਿਆਇਆ ਦੇ ਸੈਂਪਲ ਲੈ ਲੈਬੋਟਰੀ 'ਚ ਭੇਜ ਦਿੱਤੇ ਹਨ।  

ਇਹ ਵੀ ਪੜ੍ਹੋ : ਇਟਲੀ 'ਚ ਪੰਜਾਬੀ ਸਿੱਖ ਨੇ ਖ਼ਰੀਦਿਆ ਸੋਨੀਆ ਗਾਂਧੀ ਦਾ ਜੱਦੀ ਘਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜੀ. ਐੱਸ. ਪੰਨੂ ਸਹਾਇਕ ਕਮਿਸ਼ਨਰ ਫੂਡ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ਤੋਂ ਮਿਠਿਆਇਆ ਦੇ ਸੈਂਪਲ ਲਏ ਜਾ ਰਹੇ ਹਨ। ਇਸੇ ਤਹਿਤ ਅੱਜ ਗੁਰਦਾਸਪੁਰ ਦੇ ਤਿਬੜੀ ਬਾਈਪਾਸ 'ਤੇ ਇਕ ਆਟੋ ਚਾਲਕ ਨੂੰ ਚੈੱਕ ਕੀਤਾ ਹੈ, ਜਿਸ 'ਚੋਂ 50 ਕਿਲੋ ਦੇ ਕਰੀਬ ਉਲੀ ਲੱਗੀ ਹੋਈ ਮਿਠਿਆਈ ਮਿਲੀ ਹੈ, ਜਿਸ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ ਅਤੇ ਬਾਕੀ ਮਿਠਿਆਈ ਦੇ ਸੈਂਪਲ ਲੈਕੇ ਲੈਬੋਟਰੀ ਭੇਜ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਮਿਠਾਈ ਦੀ ਰਿਪੋਰਟ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਕੇਂਦਰ ਨੂੰ ਪਾਈ ਝਾੜ, ਕਿਹਾ-ਨਾ ਪੰਜਾਬ ਝੁਕੇਗਾ ਤੇ ਨਾ ਕਿਸਾਨ


author

Baljeet Kaur

Content Editor

Related News