ਸਰਕਾਰ ਤੋਂ ਖਫਾ ਆਸ਼ਾ ਵਰਕਰਾਂ ਵਲੋਂ ਰੋਸ ਰੈਲੀ ਕਰਨ ਦਾ ਐਲਾਨ

09/14/2019 3:47:43 PM

ਗੁਰਦਾਸਪੁਰ (ਹਰਮਨਪ੍ਰੀਤ) : ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਵਲੋਂ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ 19 ਸਤੰਬਰ ਨੂੰ ਦੀਨਾਨਗਰ ਹਲਕੇ ਅੰਦਰ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਹਲਕੇ 'ਚ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਅੱਜ ਇਥੇ ਸੁਬਾਈ ਆਗੂ ਪਰਮਜੀਤ ਕੌਰ ਮਾਨ, ਜਰਮਨਜੀਤ ਸਿੰਘ ਛੱਜਲਵੱਡੀ, ਅਮਰਜੀਤ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਸਮੂਹ ਵਰਕਰਾਂ ਨੇ ਮੀਟਿੰਗ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਵਿਚ ਲਗਾਤਾਰ ਦੇਰੀ ਕਰ ਰਹੀ ਹੈ।

ਉਨ੍ਹਾਂ ਕਿਹ ਕਿ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੂੰ ਘੱਟੋ ਘੱਟ ਉਜਰਤ ਅਨੁਸਾਰ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਵਾਉਣ, ਪ੍ਰਸੂਤਾ ਛੁੱਟੀ ਦੇਣ, ਵਰਦੀਆਂ ਅਤੇ ਧੁਲਾਈ ਭੱਤਾ ਦੇਣ, ਸਮਾਜਿਕ ਸੁਰੱਖਿਆ ਅਧੀਨ ਮੈਡੀਕਲ ਬੀਮਾ, ਪੈਨਸ਼ਨ ਦੇ ਲਾਭ ਦੇਣ ਲਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਰਾਜਵਿੰਦਰ ਕੌਰ, ਬਲਵਿੰਦਰ ਕੌਰ ਅਲੀਸ਼ੇਰ, ਰਜਨੀ, ਕੁਲਬੀਰ ਕੌਰ, ਕਾਂਤਾ ਭੁੱਲਰ ਅਤੇ ਪ੍ਰਭਜੋਤ ਕੌਰ ਆਦਿ ਮੌਜੂਦ ਸਨ।


Baljeet Kaur

Content Editor

Related News