ਖੇਤਾਂ ''ਚ ਕੰਮ ਕਰਦੇ ਕਿਸਾਨ ਦੀ ਦਵਾਈ ਚੜ੍ਹਨ ਕਾਰਣ ਮੌਤ
Saturday, Jan 18, 2020 - 02:04 PM (IST)
ਗੁਰਦਾਸਪੁਰ (ਹਰਮਨਪ੍ਰੀਤ) : ਜ਼ਿਲਾ ਗੁਰਦਾਸਪੁਰ ਦੇ ਪਿੰਡ ਰਾਊਵਾਲ ਵਿਖੇ ਖੇਤਾਂ 'ਚ ਕੰਮ ਕਰ ਰਹੇ ਕਿਸਾਨ ਦੀ ਦਵਾਈ ਚੜ੍ਹਨ ਕਾਰਣ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਸਰਪੰਚ ਸਰਵਣ ਸਿੰਘ ਅਤੇ ਲੰਬੜਦਾਰ ਤਰਲੋਕ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਆਪਣੇ ਖੇਤਾਂ ਵਿਚ ਫਸਲ ਨੂੰ ਦਵਾਈ ਪਾਉਣ ਗਿਆ ਸੀ ਪਰ ਉਹ ਖੇਤਾਂ 'ਚ ਬੇਹੋਸ਼ ਹੋ ਕੇ ਡਿੱਗ ਪਿਆ। ਜਦੋਂ ਕੁਝ ਲੋਕਾਂ ਨੇ ਉਸ ਨੂੰ ਦੇਖਿਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਅਨੁਸਾਰ ਉਸ ਦੀ ਮੌਤ ਦਵਾਈ ਚੜ੍ਹਨ ਨਾਲ ਹੋਈ ਹੈ। ਉਕਤ ਕਿਸਾਨ ਕੋਲ ਜ਼ਿਆਦਾ ਜ਼ਮੀਨ ਨਹੀਂ ਸੀ, ਜਿਸ ਕਾਰਣ ਉਹ ਖੇਤੀਬਾੜੀ ਦੇ ਨਾਲ-ਨਾਲ ਪਰਿਵਾਰ ਦੇ ਗੁਜ਼ਾਰੇ ਲਈ ਹੋਰ ਸਹਾਇਕ ਧੰਦੇ ਵੀ ਕਰਦਾ ਸੀ, ਇਸ ਲਈ ਮ੍ਰਿਤਕ ਦੇ ਵਾਰਿਸਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਸ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।