ਕੋਰੋਨਾ ਵਾਇਰਸ : ਇਟਲੀ ਤੋਂ ਆਏ ਪਰਿਵਾਰ ਨੂੰ ਲੱਭ ਕੇ ਸਿਹਤ ਵਿਭਾਗ ਨੇ ਲਏ ਸੈਂਪਲ

Friday, Mar 20, 2020 - 01:34 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਚਿੰਤਾ 'ਚ ਦਿਖਾਈ ਦੇ ਰਹੀ ਹੈ ਅਤੇ ਵਿਦੇਸ਼ਾਂ ਤੋਂ ਆਏ ਲੋਕਾਂ ਨੂੰ ਲੱਭ-ਲੱਭ ਕੇ ਉਨ੍ਹਾਂ ਚੈਕਅੱਪ ਕਰਵਾ ਰਹੀ ਹੈ। ਅਜਿਹਾ ਹੀ ਇਕ ਪਰਿਵਾਰ ਸਿਹਤ ਵਿਭਾਗ ਨੇ ਗੁਰਦਾਸਪੁਰ ਦੇ ਪਿੰਡ ਕਹਾਨੂੰਵਾਲ 'ਚੋਂ ਲੱਭਿਆ ਹੈ, ਜੋ 28 ਫਰਵਰੀ ਨੂੰ ਇਟਲੀ ਤੋਂ ਆਇਆ ਸੀ ਤੇ ਇਥੇ ਆਪਣੇ ਰਿਸ਼ਤੇਦਾਰਾਂ ਕੋਲ ਲੁੱਕ ਕੇ ਰਿਹਾ ਸੀ।  ਇਸ ਸਬੰਧੀ ਜਾਣਕਾਰੀ ਦਿੰਦਿਆ ਅਮਰ ਅਤੇ ਸੀਮਾ ਨੇ ਦੱਸਿਆ ਕਿ ਉਹ ਇਟਲੀ ਘੁੰਮਣ ਗਏ ਸਨ ਅਤੇ 28 ਫਰਵਰੀ ਨੂੰ ਦਿੱਲੀ ਏਅਰਪੋਰਟ ਤੋਂ ਸਿੱਧਾ ਇਥੇ ਆਪਣੇ ਰਿਸ਼ਤੇਦਾਰ ਕੋਲ ਆ ਗਏ ਸਨ। ਉਨ੍ਹਾਂ ਦੱਸਿਆ ਕਿ ਏਅਰਪੋਰਟ 'ਤੇ ਵੀ ਉਨ੍ਹਾਂ ਦਾ ਚੈੱਕਅੱਪ ਹੋਇਆ ਸੀ ਤੇ ਉਹ ਬਿਲਕੁੱਲ ਠੀਕ ਹਨ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੇ ਪੰਜਾਬ 'ਚ ਪਸਾਰੇ ਪੈਰ, ਅੰਮ੍ਰਿਤਸਰ 'ਚ ਮਰੀਜ਼ ਦੀ ਪੁਸ਼ਟੀ

ਦੂਜੇ ਪਾਸੇ ਸਿਹਤ ਵਿਭਾਗ ਦੇ ਡਾਕਟਰ ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਥੇ ਇਕ ਪਰਿਵਾਰ ਇਟਲੀ ਤੋਂ ਆਇਆ ਹੈ ਅਤੇ 1 ਮਹੀਨੇ ਤੋਂ ਇਥੇ ਰਹਿ ਰਿਹਾ ਹੈ। ਇਟਲੀ ਤੋਂ ਆ ਕੇ ਇਸ ਪਰਿਵਾਰ ਨੇ ਸਿਹਤ ਵਿਭਾਗ ਨਾਲ ਕੋਈ ਸੰਪਰਕ ਨਹੀਂ ਕੀਤਾ। ਇਸ ਲਈ ਅੱਜ ਇਨ੍ਹਾਂ ਨੂੰ ਲੱਭ ਕੇ ਇਨ੍ਹਾਂ ਦੇ ਸੈਂਪਲ ਲੈ ਕੇ ਅੱਗੇ ਭੇਜ ਦਿੱਤੇ ਹਨ। ਫਿਲਹਾਲ ਇਨ੍ਹਾਂ ਨੂੰ ਆਈਸੋਲੇਸ਼ਨ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਬਰਨਾਲਾ 'ਚ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼, ਇਲਾਕਾ ਕੀਤਾ ਗਿਆ ਸੀਲ


Baljeet Kaur

Content Editor

Related News