ਇਸ ਤਰੀਕ ਨੂੰ ਗੁਰਦਾਸਪੁਰ ''ਚ ਲੱਗੇਗਾ ਬਾਲੀਵੁੱਡ ਐਕਟਰਾਂ ਦਾ ਮੇਲਾ
Thursday, Apr 25, 2019 - 11:48 AM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਗੁਰਦਾਸਪੁਰ ਲੋਕ ਸਬਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਬਾਲੀਵੁੱਡ ਐਕਟਰ ਸੰਨੀ ਦਿਓਲ 29 ਤਰੀਕ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਣਗੇ। ਇਸ ਦੌਰਾਨ ਉਨ੍ਹਾਂ ਦੇ ਸਮਰਥਨ 'ਚ ਇਕ ਵਿਸ਼ਾਲ ਰੈਲੀ ਕੀਤੀ ਜਾਵੇਗੀ, ਜਿਸ 'ਚ ਗੱਠਜੋੜ ਦੀ ਸੀਨੀਅਰ ਲੀਡਰਸ਼ੀਪ ਤੋਂ ਇਲਾਵਾ ਬਾਲੀਵੁੱਡ ਦੇ ਦਿੱਗਜ ਐਕਟਰ ਸ਼ਾਮਲ ਹੋਣਗੇ। ਇਹ ਜਾਣਕਾਰੀ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਸਾਂਝੀ ਕੀਤੀ ਹੈ।
ਸੰਨੀ ਦਿਓਲ ਦੀ ਉਮੀਦਵਾਰੀ ਐਲਾਨੇ ਜਾਣ ਤੋਂ ਬਾਅਦ ਉਹ ਅਜੇ ਤੱਕ ਹਲਕੇ 'ਚ ਨਹੀਂ ਪੁੱਜੇ ਹਨ। ਦੂਜੇ ਪਾਸੇ ਕਾਂਗਰਸ ਦੇ ਪ੍ਰਚਾਰ ਨੂੰ ਤੋੜਨ ਲਈ ਭਾਜਪਾ ਵਲੋਂ ਬਾਲੀਵੁੱਡ ਦਾ ਵੱਡੇ ਪੱਧਰ 'ਤੇ ਫਾਇਦਾ ਚੱਕਿਆ ਜਾਵੇਗਾ।