ਪੰਜਾਬ ਪੁਲਸ ਦਾ ਏ.ਐੱਸ.ਆਈ. ਰਿਸ਼ਵਤ ਲੈਂਦਾ ਰੰਗੀ ਹੱਥੀਂ ਕਾਬੂ, ਵੀਡੀਓ ਵਾਇਰਲ
Friday, Aug 02, 2019 - 11:09 AM (IST)

ਗੁਰਦਾਸਪੁਰ (ਦੀਪਕ) : ਲੋਕ ਇੰਨਸਾਫ ਪਾਰਟੀ ਵਲੋਂ ਸਟਿੰਗ ਆਪਰੇਸ਼ਨ ਦੌਰਾਨ ਪੰਜਾਬ ਪੁਲਸ ਦੇ ਏ.ਐੱਸ.ਆਈ. ਨੂੰ ਇਕ ਵਿਅਕਤੀ ਕੋਲੋਂ ਰਿਸ਼ਵਤ ਲੈਂਦਿਆਂ ਰੰਗੀ ਹੱਥੀ ਕਾਬੂ ਕੀਤਾ ਗਿਆ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਪਿੰਡ ਬੰਬ ਹਲਕਾ ਫਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ ਗੁਰਮੀਤ ਸਿੰਘ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ, ਉਸ ਨੂੰ ਪੰਜਾਬ ਪੁਲਸ ਦਾ ਮੁਲਾਜ਼ਮ ਕਾਫੀ ਦਿਨਾਂ ਤੋਂ ਤੰਗ ਕਰਦਾ ਸੀ।
ਐਡਵੋਕੇਟ ਹਰਮੀਤ ਸਿੰਘ ਜ਼ਿਲਾ ਪ੍ਰਧਾਨ ਲੋਕ ਇਨਸਾਫ ਪਾਰਟੀ ਨੇ ਦੱਸਿਆ ਕਿ ਗੁਰਮੀਤ ਸਿੰਘ ਅਨੁਸਾਰ ਪੁਲਸ ਮੁਲਾਜ਼ਮ ਉਸ ਨੂੰ ਝੂਠੇ ਨਸ਼ਿਆਂ ਦੇ ਕੇਸ ਫਸਾਉਣ ਦੀ ਵਾਰ-ਵਾਰ ਧਮਕੀ ਦੇ ਕੇ ਉਨ੍ਹਾਂ ਤੋਂ ਪੈਸੇ ਲੈਂਦਾ ਸੀ। ਪੀੜਤ ਨੇ ਦੁਖੀ ਹੋ ਕੇ ਲੋਕ ਇਨਸਾਫ ਪਾਰਟੀ ਬੈਂਸ ਭਰਾਵਾਂ ਨਾਲ ਸੰਪਰਕ ਕੀਤਾ ਤੇ ਫਿਰ ਜ਼ਿਲਾ ਪ੍ਰਧਾਨ ਹਰਮੀਤ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਸਟਿੰਗ ਆਪਰੇਸ਼ਨ ਕੀਤਾ, ਜਿਸ 'ਚ ਏ.ਐੱਸ.ਆਈ. ਬਲਵਿੰਦਰ ਸਿੰਘ ਬੈਲਟ ਨੰਬਰ 1617 ਬਟਾਲਾ ਜੋ ਫਤਿਹਗੜ੍ਹ ਚੂੜੀਆਂ ਤਾਇਨਾਤ ਸੀ, ਨੂੰ 1000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ।