ਗੱਡੀ ਪਲਟਣ ਨਾਲ ਚਾਲਕ ਦੀ ਮੌਤ, 4 ਜ਼ਖ਼ਮੀ

Monday, Jul 06, 2020 - 04:46 PM (IST)

ਗੱਡੀ ਪਲਟਣ ਨਾਲ ਚਾਲਕ ਦੀ ਮੌਤ, 4 ਜ਼ਖ਼ਮੀ

ਗੁਰਦਾਸਪੁਰ (ਵਿਨੋਦ) : ਮੋਟਰਸਾਈਕਲ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ 'ਚ ਸਕੌਂਡਾ ਗੱਡੀ ਦੇ ਪਲਟਣ ਨਾਲ ਚਾਲਕ ਦੀ ਮੌਤ ਹੋ ਗਈ, ਜਦਕਿ 4 ਨੌਜਵਾਨ ਜ਼ਖ਼ਮੀ ਹੋ ਗਏ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਪੰਜਾਬ 'ਚ ਨਹੀਂ ਰੁਕ ਰਹੀਆਂ ਜਬਰ-ਜ਼ਿਨਾਹ ਦੀਆਂ ਵਾਰਦਾਤਾਂ, ਇਕ ਹੋਰ ਜਨਾਨੀ ਹੋਈ ਹਵਸ ਦਾ ਸ਼ਿਕਾਰ

ਸਿਵਲ ਹਸਪਤਾਲ 'ਚ ਦਾਖ਼ਲ ਗੌਰਵ ਪੁੱਤਰ ਸੁਰਿੰਦਰ ਕੁਮਾਰ, ਗਗਨਦੀਪ ਪੁੱਤਰ ਸੁਭਾਸ਼ ਚੰਦਰ, ਨੀਰਜ ਪੁੱਤਰ ਵਿਜੇ ਕੁਮਾਰ ਅਤੇ ਸੂਰਜ ਪੁੱਤਰ ਮੰਗਾ ਰਾਮ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਹ ਮ੍ਰਿਤਕ ਮਨੀ ਵਾਸੀ ਸੇਖੂਪੁਰਾ ਨਾਲ ਕਿਸੇ ਕੰਮ ਨਾਲ ਬੀਤੀ ਰਾਤ ਪਿੰਡ ਕੋਟ ਮੋਹਨ ਲਾਲ ਗਏ ਸੀ। ਜਦ ਵਾਪਸ ਆ ਰਹੇ ਸੀ ਤਾਂ ਇਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ 'ਚ ਸਾਡੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਪਲਟ ਗਈ, ਜਿਸ ਨਾਲ ਮਨੀ ਜੋ ਗੱਡੀ ਚਾਲਕ ਸੀ, ਦੀ ਮੌਤ ਹੋ ਗਈ ਜਦਕਿ ਉਹ ਚਾਰੇ ਜ਼ਖ਼ਮੀ ਹੋ ਗਏ। ਸਾਨੂੰ ਆਲੇ-ਦੁਆਲੇ ਦੇ ਲੋਕਾਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ। ਜਦਕਿ ਮਨੀ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦੀ ਗਈ ਹੈ। ਪੁਲਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਘਰ ਛੱਡ ਕੇ ਗਈ 14 ਸਾਲਾ ਕੁੜੀ ਨੇ ਬਿਆਨ ਕੀਤੀ ਰੂਹ ਕੰਬਾਊ ਦਾਸਤਾਨ, ਇੰਝ ਚੜ੍ਹੀ ਸੀ ਦਲਾਲਾਂ ਦੇ ਹੱਥ


author

Baljeet Kaur

Content Editor

Related News