ਗੁਰਦਾਸਪੁਰ ਜ਼ਿਲ੍ਹੇ ''ਚ ਅੱਜ ਕੋਰੋਨਾ ਕਾਰਣ 3 ਦੀ ਮੌਤ, 81 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

Tuesday, Sep 01, 2020 - 07:12 PM (IST)

ਗੁਰਦਾਸਪੁਰ ਜ਼ਿਲ੍ਹੇ ''ਚ ਅੱਜ ਕੋਰੋਨਾ ਕਾਰਣ 3 ਦੀ ਮੌਤ, 81 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਗੁਰਦਾਸਪੁਰ,(ਵਿਨੋਦ)- ਕੋਰੋਨਾ ਵਾਇਰਸ ਦਾ ਕਹਿਰ ਜਿਥੇ ਪੰਜਾਬ ਦੇ ਕਈ ਇਲਾਕਿਆਂ 'ਚ ਤੇਜ਼ੀ ਨਾਲ ਫੈਲ ਰਿਹਾ ਹੈ, ਉਥੇ ਹੀ ਗੁਰਦਾਸਪੁਰ ਜ਼ਿਲ੍ਹੇ 'ਚ ਵੀ ਅੱਜ ਕੋਰੋਨਾ ਨਾਲ 3 ਲੋਕਾਂ ਦੀ ਮੌਤ ਹੋ ਗਈ, ਜਦਕਿ 81 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਅੱਜ ਜਿਨ੍ਹਾਂ ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ, ਉਨ੍ਹਾਂ 'ਚ ਇਕ ਬਟਾਲਾ ਨਿਵਾਸੀ 75 ਸਾਲਾਂ ਵਿਅਕਤੀ, ਗੁਰਦਾਸਪੁਰ ਨਿਵਾਸੀ 75 ਸਾਲਾਂ ਬੀਬੀ ਅਤੇ ਬਟਾਲਾ ਦੇ ਨਜ਼ਦੀਕੀ ਪਿੰਡ ਦੀ ਰਹਿਣ ਵਾਲੀ ਇਕ 30 ਸਾਲਾਂ ਜਨਾਨੀ ਹੈ। ਇਸ ਤਰ੍ਹਾਂ ਨਾਲ ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 53 ਹੋ ਗਈ ਹੈ, ਜਦਕਿ ਕੁਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 2436 ਹੈ। ਜ਼ਿਲ੍ਹੇ 'ਚ ਤੇਜ਼ੀ ਨਾਲ ਜਿਸ ਤਰ੍ਹਾਂ ਨਾਲ ਕੋਰੋਨਾ ਫੈਲ ਰਿਹਾ ਹੈ, ਉਸ ਨਾਲ ਲੋਕਾਂ 'ਚ ਚਿੰਤਾ ਪਾਈ ਜਾ ਰਹੀ ਹੈ।
ਉਥੇ ਹੀ ਦੂਜੇ ਪਾਸੇ ਸਿਵਲ ਸਰਜਨ ਡਾ. ਕਿਸ਼ਨ ਚੰਦ ਮੁਤਾਬਕ ਜ਼ਿਲ੍ਹੇ 'ਚ ਕੁੱਲ 65164 ਲੋਕਾਂ ਦੇ ਕੋਰੋਨਾ ਟੈਸਟ ਦੇ ਲਈ ਸੈਂਪਲ ਲਏ ਗਏ ਅਤੇ ਇਨ੍ਹਾਂ 'ਚੋਂ 4 ਸੈਂਪਲ ਰਿਜੈਕਟ ਹੋਏ ਅਤੇ 63280 ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਅਜੇ ਵੀ 419 ਲੋਕਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਜਦਕਿ 1187 ਲੋਕਾਂ ਨੇ ਕੋਰੋਨਾ ਜੰਗ 'ਤੇ ਫਤਿਹ ਪਾਈ ਹੈ। ਅੱਜ ਜਿਨ੍ਹਾਂ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ, ਉਨ੍ਹਾਂ 'ਚ ਪੁਲਸ ਸਾਂਝ ਕੇਂਦਰ ਦੇ ਕੁਝ ਕਰਮਚਾਰੀ ਸ਼ਾਮਲ ਹਨ, ਜਿਸ ਕਾਰਨ ਇਸ ਸਾਂਝ ਕੇਂਦਰ ਦੀ ਵਰਕਿੰਗ 'ਤੇ ਅਸਰ ਪੈ ਸਕਦਾ ਹੈ।


author

Deepak Kumar

Content Editor

Related News