80 ਪੌੜੀਆਂ ਚੜ੍ਹ 5ਵੀਂ ਮੰਜ਼ਿਲ ''ਤੇ ਪੁੱਜੇ ਮੰਤਰੀ ਅਤੇ ਵਿਧਾਇਕ, ਫੁੱਲੇ ਸਾਹ (ਤਸਵੀਰਾਂ)

01/07/2020 12:54:40 PM

ਗੁਰਦਾਸਪੁਰ (ਵਿਨੋਦ) - ਸਥਾਨਕ ਪ੍ਰਸ਼ਾਸਨਿਕ ਬਲਾਕ ਜਿਸ 'ਚ ਕਰੀਬ ਸਾਰੇ ਸਰਕਾਰੀ ਦਫ਼ਤਰ ਚੱਲਦੇ ਹਨ, ਦੀ ਲਿਫਟ ਪਿਛਲੇ 1 ਮਹੀਨੇ ਤੋਂ ਜਿਆਦਾ ਸਮੇਂ ਤੋਂ ਖਰਾਬ ਸੀ। ਲਿਫਟ ਖਰਾਬ ਹੋਣ ਦਾ ਮਾਮਲਾ ਉਸ ਸਮੇਂ ਸਾਰਿਆਂ ਦੇ ਧਿਆਨ 'ਚ ਆਇਆ ਜਦੋਂ ਬੀਤੇ ਦਿਨੀਂ ਕੁਝ ਮੰਤਰੀਆਂ ਅਤੇ ਵਿਧਾਇਕਾਂ ਨੂੰ ਪ੍ਰਸ਼ਾਸਨਿਕ ਬਲਾਕ 'ਚ 5 ਮੰਜ਼ਿਲ ਪੌੜੀਆਂ ਚੜ ਕੇ ਜਾਣਾ ਪਿਆ। ਜਾਣਕਾਰੀ ਅਨੁਸਾਰ ਉਕਤ ਸਾਰੇ ਮੰਤਰੀ ਤੇ ਵਿਧਾਇਕ ਪ੍ਰਸ਼ਾਸਨਿਕ ਬਲਾਕ 'ਚ ਜ਼ਿਲਾ ਯੋਜਨਾ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਡਾ. ਸਤਨਾਮ ਸਿੰਘ ਨਿੰਝਰ ਦੇ ਆਹੁਦਾ ਸੰਭਾਲਨ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਆਏ ਸਨ। ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਦਾ ਦਫ਼ਤਰ 5ਵੀਂ ਮਜ਼ਿਲ 'ਤੇ ਕਮਰਾ ਨੰਬਰ-501 'ਚ ਹੈ। 

PunjabKesari

ਕੀ ਹੈ ਮਾਮਲਾ
ਕਰੀਬ 4 ਸਾਲ ਪਹਿਲਾ ਬਣੇ ਜ਼ਿਲਾ ਪੱਧਰ ਦੇ ਪ੍ਰਸ਼ਾਸਨਿਕ ਬਲਾਕ 'ਚ ਜ਼ਿਲਾ ਡੀ.ਸੀ ਦੇ ਨੇੜੇ 1 ਲਿਫਟ ਲੱਗੀ ਹੋਈ ਹੈ, ਜੋ 5ਵੀਂ ਮੰਜ਼ਿਲ ਤੱਕ ਲੋਕਾਂ ਅਤੇ ਅਧਿਕਾਰੀਆਂ ਦੇ ਲਈ ਬਣਾਈ ਗਈ ਹੈ। ਜਦੋਂ ਇਹ ਲਿਫਟ ਠੀਕ ਸੀ, ਉਦੋਂ ਆਮ ਲੋਕਾਂ ਨੂੰ ਇਸ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਸੀ। ਡਿਪਟੀ ਕਮਿਸਨਰ ਦਾ ਦਫ਼ਤਰ ਪਹਿਲੀ ਮੰਜ਼ਿਲ 'ਤੇ ਹੋਣ ਕਾਰਨ ਉਨ੍ਹਾਂ ਨੂੰ ਇਸ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ, ਜਿਸ ਕਾਰਨ ਇਸ ਵੱਖ ਕਿਸੇ ਨੇ ਧਿਆਨ ਨਹੀਂ ਦਿੱਤਾ। ਬੀਤੇ ਦਿਨ ਜਦੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ 'ਚ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਡਾ.ਸਤਨਾਮ ਸਿੰਘ ਨਿੱਝਰ ਨੂੰ ਉਨ੍ਹਾਂ ਦਾ ਆਹੁਦਾ ਸੰਭਾਲਣ 'ਤੇ ਵਧਾਈ ਦੇਣ ਪਹੁੰਚੇ ਤਾਂ ਉਦੋਂ ਪਤਾ ਲੱਗਾ ਕਿ ਇਹ ਲਿਫਟ ਤਾਂ ਮਹੀਨੇ ਤੋਂ ਖਰਾਬ ਹੈ। ਮੰਤਰੀ ਤੇ ਵਿਧਾਇਕਾਂ ਨੂੰ ਪੌੜੀਆਂ ਦੇ ਰਸਤੇ ਲਗਭਗ 80 ਪੌੜੀਆਂ ਚੜ੍ਹ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਦੇ ਦਫ਼ਤਰ ਜਾਣਾ ਪਿਆ। ਪੌੜੀਆਂ ਚੜ੍ਹਨ ਨਾਲ ਮੰਤਰੀਆਂ ਦੀ ਜੋ ਹਾਲਤ ਸੀ, ਉਹ ਵੇਖਣ ਵਾਲੀ ਸੀ। ਇਸ ਦੌਰਾਨ ਡਿਪਟੀ ਕਮਿਸ਼ਨਰ ਸੌਰੀ ਕਹਿ ਕੇ ਕੰਮ ਚਲਾ ਗਏ।

PunjabKesari

PunjabKesari

 


rajwinder kaur

Content Editor

Related News