ਨਾਕਾਬੰਦੀ ਦੌਰਾਨ 2 ਪਿਸਟਲਾਂ ਸਮੇਤ ਜਨਾਨੀ ਅਤੇ ਵਿਅਕਤੀ ਗ੍ਰਿਫ਼ਤਾਰ
Friday, Oct 23, 2020 - 11:36 AM (IST)
ਗੁਰਦਾਸਪੁਰ/ਦੀਨਾਨਗਰ (ਹਰਮਨ, ਜ. ਬ., ਕਪੂਰ): ਥਾਣਾ ਦੀਨਾਨਗਰ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਜਨਾਨੀ ਸਮੇਤ 2 ਲੋਕਾਂ ਨੂੰ ਹੈਰੋਇਨ, ਮੈਗਜੀਨ ਸਮੇਤ 32 ਬੋਰ ਦਾ ਪਿਸਟਲ, 4 ਜਿੰਦਾ ਰੋਂਦਾਂ ਸਮੇਤ 7.65 ਪਿਸਟਲ, ਮੈਗਜੀਨ ਅਤੇ 1.30 ਲੱਖ ਰੁਪਏ ਦੀ ਭਾਰਤੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਸ. ਪੀ. ਡਾ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਘਰੋਟਾ ਮੋੜ ਦੀਨਾਨਗਰ ਵਿਖੇ ਨਾਕਾਬੰਦੀ ਦੌਰਾਨ ਜਤਿੰਦਰ ਸਿੰਘ ਉਰਫ ਵਿੱਕੀ ਪੁੱਤਰ ਜਸਬੀਰ ਸਿੰਘ ਵਾਸੀ ਤਰਨ-ਤਾਰਨ ਰੋਡ ਅੰਮ੍ਰਿਤਸਰ ਅਤੇ ਸੋਨੀਆ ਉਰਫ ਗੋਰਾਂ ਪਤਨੀ ਜੀਵਨ ਵਾਸੀ ਪਨਿਆੜ ਨੂੰ ਸਵਿਫ਼ਟ ਕਾਰ ਨੰਬਰ ਪੀ. ਬੀ.02. ਡੀ. ਐੱਚ.9555 ਸਮੇਤ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ। ਤਲਾਸ਼ੀ ਦੌਰਾਨ ਉਕਤ ਵਿਅਕਤੀ ਦੀ ਕਾਰ ਦੇ ਡੈਸ ਬੋਰਡ 'ਚੋਂ 5 ਗ੍ਰਾਂਮ ਹੈਰੋਇਨ, ਜਤਿੰਦਰ ਦੀ ਡੱਬ 'ਚੋਂ 32 ਬੋਰ ਦਾ ਇਕ ਪਿਸਟਲ, ਮੈਗਜੀਨ, 2 ਜ਼ਿੰਦਾ ਰੋਂਦ ਅਤੇ ਸੋਨੀਆ ਦੇ ਪਰਸ 'ਚੋਂ ਮੈਗਜੀਨ ਸਮੇਤ 7.65 ਪਿਸਟਲ, 2 ਜ਼ਿੰਦਾ ਰੋਂਦ ਅਤੇ 1 ਲੱਖ 3 ਹਜ਼ਾਰ ਦੇ ਭਾਰਤੀ ਕਰੰਸੀ ਦੇ ਨੋਟ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ: ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 1 ਦੀ ਮੌਤ
ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿਛ ਦੌਰਾਨ ਪਤਾ ਲੱਗਾ ਹੈ ਕਿ ਜਤਿੰਦਰ ਸਿੰਘ ਉਰਫ਼ ਵਿੱਕੀ ਖ਼ਿਲਾਫ਼ ਪਹਿਲਾਂ ਵੀ 2 ਮੁਕੱਦਮੇ ਦਰਜ ਹਨ ਅਤੇ ਉਨ੍ਹਾਂ ਕੋਲੋਂ ਹੋਰ ਖੁਲਾਸੇ ਵੀ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ 'ਚ ਮੁੱਖ ਮੰਤਰੀ ਨੇ ਡੀ.ਸੀ.ਪੀ. ਨੂੰ ਦਿੱਤੇ ਸਖ਼ਤ ਨਿਰਦੇਸ਼