JEE Main Result 2021 ''ਚ ਮੋਹਾਲੀ ਦਾ ''ਗੁਰਅੰਮ੍ਰਿਤ'' ਬਣਿਆ ਨੈਸ਼ਨਲ ਟਾਪਰ

09/16/2021 10:39:18 AM

ਚੰਡੀਗੜ੍ਹ (ਆਸ਼ੀਸ਼) : ਜੇ. ਈ. ਈ. ਮੇਨ ਦਾ ਨਤੀਜਿਆਂ 'ਚ ਦੇਸ਼ ਭਰ ਵਿਚ ਕੁੱਲ 44 ਵਿਦਿਆਰਥੀਆਂ ਨੇ 100 ਪਰਸੈਂਟਾਈਲ ਹਾਸਲ ਕੀਤੇ ਹਨ। 18 ਦਾ ਪਹਿਲਾ ਰੈਂਕ ਹੈ, ਜਿਸ ਵਿਚ ਮੋਹਾਲੀ ਦੇ ਗੁਰਅੰਮ੍ਰਿਤ ਸਿੰਘ ਵੀ ਸ਼ਾਮਲ ਹੈ। ਉਸ ਨੇ 300 ਵਿਚੋਂ 300 ਸਕੋਰ ਹਾਸਲ ਕੀਤਾ ਹੈ। ਐਲਨ ਚੰਡੀਗੜ੍ਹ ਕਲਾਸਰੂਮ ਦੇ ਵਿਦਿਆਰਥੀ ਗੁਰਅੰਮ੍ਰਿਤ ਸਿੰਘ ਨੇ ਆਲ ਇੰਡੀਆ ਰੈਂਕ 1 ਦੇ ਨਾਲ 100 ਪਰਸੈਂਟਾਈਲ ਹਾਸਲ ਕੀਤਾ ਅਤੇ ਉਹ ਜੇ. ਈ. ਈ. ਮੇਨ 2021 ਵਿਚ ਟਾਪਰ ਬਣਿਆ। ਇਸ ਵਿਚ ਪੁਲਕਿਤ ਗੋਇਲ ਨੇ ਜੇ. ਈ. ਈ. ਮੇਨ 2021 ਵਿਚ 100 ਪਰਸੈਂਟਾਈਲ ਸਕੋਰ ਦੇ ਨਾਲ ਏ. ਆਈ. ਆਰ. 1 ਹਾਸਲ ਕਰ ਕੇ ਸੰਸਥਾ ਲਈ ਇਤਿਹਾਸ ਦੁਹਰਾਇਆ ਹੈ।

ਇਹ ਵੀ ਪੜ੍ਹੋ : ਪੇਪਰ ਲੀਕ ਮਾਮਲੇ 'ਚ ਐਕਸ਼ਨ ਮੋਡ ’ਤੇ 'ਮੁੱਖ ਮੰਤਰੀ', ਸਿੱਖਿਆ ਸਕੱਤਰ ਤੋਂ ਮੰਗੀ ਰਿਪੋਰਟ

ਦਾਨਿਸ਼ ਝਾਂਜੀ ਨੇ 99.9990225 ਪਰਸੈਂਟਾਈਲ ਦੇ ਨਾਲ ਏ. ਆਈ. ਆਰ. 33 ਅਤੇ 99.9980809 ਪਰਸੈਂਟਾਈਲ ਦੇ ਨਾਲ ਕਨਵ ਸਿੰਗਲਾ ਨੇ ਏ. ਆਈ. ਆਰ. 42 ਹਾਸਲ ਕੀਤਾ। ਸਿਧਾਰਥ ਗੁਪਤਾ ਨੇ 99.9971262 ਪਰਸੈਂਟਾਈਲ ਦੇ ਨਾਲ ਏ. ਆਈ. ਆਰ. 60, ਭਾਵਜ ਸਿੰਗਲਾ ਨੇ 99.9942523 ਪਰਸੈਂਟਾਈਲ ਦੇ ਨਾਲ ਏ. ਆਈ. ਆਰ. 98 ਅਤੇ ਤਲਿਨ ਗੁਪਤਾ 99.9942523 ਪਰਸੈਂਟਾਈਲ ਦੇ ਨਾਲ ਏ. ਆਈ. ਆਰ. 100 ਹਾਸਲ ਕਰਨ ਵਿਚ ਸਫ਼ਲ ਰਿਹਾ ਹੈ। ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ ਮੇਨਸ-2021 ਦੇ ਨਤੀਜੇ ਵਿਚ ਸ਼੍ਰੀ ਚੇਤਨਯਾ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜਾ ਦਿੱਤਾ ਹੈ। ਸ਼੍ਰੀ ਚੇਤਨਯਾ ਇੰਸਟੀਚਿਊਟ ਦੇ ਵਿਦਿਆਰਥੀ ਪ੍ਰਥਮ ਗਰਗ ਨੇ ਏ. ਆਈ.ਆਰ.-8 ਅਤੇ ਚੇਤਨਯ ਅਗਰਵਾਲ ਨੇ ਏ. ਆਈ. ਆਰ.-62 ਰੈਂਕ ਦੇ ਨਾਲ ਇੰਸਟੀਚਿਊਟ ਦਾ ਨਾਂ ਵੀ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ : ਚਿੱਟੇ ਦੇ ਕਹਿਰ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਜੇ. ਈ. ਈ. ਐਡਵਾਂਸ ਦੀ ਤਿਆਰੀ ’ਚ ਜੁੱਟੇ ਗੁਰਅੰਮ੍ਰਿਤ
ਸੈਕਟਰ-74 ਮੋਹਾਲੀ ਵਾਸੀ 18 ਸਾਲ ਗੁਰਅੰਮ੍ਰਿਤ ਸਿੰਘ ਨੇ ਸੈਕਟਰ-33 ਸਥਿਤ ਭਵਨ ਵਿਦਿਆਲਿਆ ਸਕੂਲ ਤੋਂ 12ਵੀਂ ਜਮਾਤ ਵਿਚ ਨਾਨ-ਮੈਡੀਕਲ ਵਿਚ 99.2 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਉਹ 3 ਅਕਤੂਬਰ ਨੂੰ ਹੋਣ ਵਾਲੇ ਜੇ. ਈ. ਈ. ਐਡਵਾਂਸ ਦੀ ਤਿਆਰੀ ਵਿਚ ਜੁੱਟ ਗਿਆ ਹੈ। ਗੁਰਅੰਮ੍ਰਿਤ ਦਾ ਟੀਚਾ ਆਈ. ਆਈ. ਟੀ. ਮੁੰਬਈ ਤੋਂ ਕੰਪਿਊਟਰ ਸਾਇੰਸ ਵਿਚ ਇੰਜੀਨੀਅਰਿੰਗ ਕਰਨਾ ਹੈ। ਗੁਰਅੰਮ੍ਰਿਤ ਨੇ ਫਰਵਰੀ ਵਿਚ ਪਹਿਲੇ ਅਟੈਂਪਟ ਵਿਚ ਕਲੀਅਰ ਕੀਤਾ ਸੀ। ਭਾਵ 100 ਪਰਸੈਂਟਾਈਲ ਹਾਸਲ ਕੀਤੇ ਸਨ। ਇਸ ਲਈ ਉਸ ਤੋਂ ਬਾਅਦ ਗੁਰਅੰਮ੍ਰਿਤ ਨੇ ਕੋਈ ਦੂਜਾ ਅਟੈਂਪਟ ਨਹੀਂ ਕੀਤਾ। ਗੁਰਅੰਮ੍ਰਿਤ ਸਿੰਘ ਦੇ ਪਿਤਾ ਕਾਰੋਬਾਰੀ ਅਤੇ ਮਾਂ ਹਾਊਸਵਾਈਫ਼ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਹਾਈ ਅਲਰਟ ਮਗਰੋਂ 'ਚੰਡੀਗੜ੍ਹ' 'ਚ ਵੀ ਸਖ਼ਤੀ, ਡਰੋਨ ਉਡਾਉਣ 'ਤੇ ਰੋਕ ਸਣੇ ਇਹ ਹੁਕਮ ਜਾਰੀ

ਪਿਤਾ ਗੁਰਦਰਸ਼ਨ ਸਿੰਘ ਅਤੇ ਮਾਮਾ ਉਸ ਦੀ ਪ੍ਰੇਰਨਾ ਹਨ। ਉਨ੍ਹਾਂ ਦੱਸਿਆ ਕਿ ਪਿਤਾ ਨੇ ਸਾਨੂੰ ਅੱਗੇ ਵਧਾਉਣ ਲਈ ਸਖ਼ਤ ਮਿਹਨਤ ਕੀਤੀ ਹੈ। ਸੁਫ਼ਨਿਆਂ ਨੂੰ ਪੂਰਾ ਕਰਨ ਵਿਚ ਸਹਿਯੋਗ ਕੀਤਾ ਹੈ। ਗੁਰਅੰਮ੍ਰਿਤ 12ਵੀਂ ਦੀਆਂ ਆਨਲਾਈਨ ਕਲਾਸਾਂ ਤੋਂ ਇਲਾਵਾ ਹਰ ਰੋਜ਼ 7-8 ਘੰਟੇ ਜੇ. ਈ. ਈ. ਮੇਨ ਲਈ ਬ੍ਰੇਕ ਲੈਂਦਾ ਸੀ। ਉਸ ਨੇ ਪ੍ਰਾਈਵੇਟ ਕੋਚਿੰਗ ਸੈਂਟਰ ਤੋਂ ਇਸ ਲਈ ਕੋਚਿੰਗ ਹਾਸਲ ਕੀਤੀ ਹੈ। ਉਸ ਨੇ ਅਧਿਆਪਕਾਂ ਦੀ ਗੱਲ ਮੰਨਣਾ, ਸਮੇਂ ਸਿਰ ਕੰਮ ਖ਼ਤਮ ਕਰਨਾ, ਆਪਣੇ ਕੰਸੈਪਟਸ ਨੂੰ ਕਲੀਅਰ ਰੱਖਣਾ ਅਤੇ ਰੋਜ਼ ਰਵੀਜ਼ਨ ਕਰਨ ਨੂੰ ਆਪਣੀ ਕਾਮਯਾਬੀ ਦਾ ਮੰਤਰ ਦੱਸਿਆ। ਗੁਰਅੰਮ੍ਰਿਤ ਨੇ ਸੈਕਟਰ-44 ਦੇ ਸੇਂਟ ਜੇਵੀਅਰਜ਼ ਸਕੂਲ ਤੋਂ 10ਵੀਂ ਪਾਸ ਕੀਤੀ ਸੀ, ਜਿਸ ਵਿਚ 97 ਫ਼ੀਸਦੀ ਅੰਕ ਹਾਸਲ ਕੀਤੇ ਸਨ। 10ਵੀਂ ਜਮਾਤ ਤੱਕ ਡਿਸਟ੍ਰਿਕਟ ਲੈਵਲ ’ਤੇ ਕ੍ਰਿਕਟ ਖੇਡਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News