ਰਿਵਾਲਵਰ ਸਾਫ ਕਰਦੇ ਸਮੇਂ ਚੱਲੀ ਗੋਲੀ, ਮੌਕੇ ''ਤੇ ਮੌਤ
Saturday, Jun 08, 2019 - 02:16 PM (IST)

ਅਲਾਵਲਪੁਰ (ਸੁਭਾਸ਼ ਵਰਮਾ)— ਆਮਦਪੁਰ ਦੇ ਨੇੜੇ ਸਥਿਤ ਅਲਾਵਲਪੁਰ ਵਿਖੇ ਰਿਵਾਲਵਰ ਸਾਫ ਕਰਦੇ ਸਮੇਂ ਗੋਲੀ ਚੱਲਣ ਕਰਕੇ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਵਿਅਕਤੀ ਦੀ ਪਛਾਣ ਕੁਲਵਿੰਦਰ ਸਿੰਘ ਮੰਡ ਪੁੱਤਰ ਸੋਹਣ ਸਿੰਘ ਦੇ ਰੂਪ 'ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਕੁਲਵਿੰਦਰ ਸਿੰਘ ਆਪਣਾ ਇਕ ਪੈਲੇਸ ਚਲਾਉਂਦੇ ਸਨ। ਅੱਜ ਸਵੇਰੇ ਘਰ 'ਚ ਕੁਰਸੀ 'ਤੇ ਬੈਠੇ ਕੁਲਵਿੰਦਰ ਸਿੰਘ ਆਪਣੀ ਲਾਇਸੈਂਸੀ ਰਿਵਾਲਵਰ ਨੂੰ ਸਾਫ ਕਰ ਰਹੇ ਸਨ ਕਿ ਅਚਾਨਕ ਗੋਲੀ ਚੱਲ ਗਈ। ਅਚਾਨਕ ਚੱਲੀ ਗੋਲੀ ਕੁਲਵਿੰਦਰ ਦੇ ਦਿਮਾਗ 'ਚ ਜਾ ਲੱਗੀ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸੂਚਨਾ ਪਾ ਕੇ ਮੌਕੇ 'ਤੇ ਥਾਣਾ ਸੰਬੰਧਤ ਦੇ ਡੀ. ਐੱਸ. ਪੀ. ਗੁਰਦੇਵ ਸਿੰਘ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕੀਤੀ।