ਬੀ. ਆਰ. ਐੱਸ. ਨਗਰ ’ਚ ਗੰਨ ਪੁਆਇੰਟ ’ਤੇ ਜਿਊਲਰੀ ਸ਼ਾਪ ਲੁੱਟਣ ਦੀ ਕੋਸ਼ਿਸ਼

Friday, Aug 17, 2018 - 04:04 AM (IST)

 ਲੁਧਿਆਣਾ,   (ਰਿਸ਼ੀ)-  ਆਜ਼ਾਦੀ ਦਿਵਸ ’ਤੇ ਜਿੱਥੇ ਇਕ ਪਾਸੇ ਸ਼ਹਿਰ ਭਰ ਦੀਆਂ ਸਡ਼ਕਾਂ ’ਤੇ ਪੁਲਸ ਨੇ ਭਾਰੀ ਫੋਰਸ ਤਾਇਨਾਤ ਕੀਤੀ ਹੋੋਈ ਸੀ, ਉਥੇ ਦੂਸਰੇ ਪਾਸੇ ਬੀ. ਆਰ. ਐੱਸ. ਨਗਰ ਦੇ ਜੇ-ਬਲਾਕ ਵਿਚ ਸਥਿਤ ਜਿਊਲਰੀ ਸ਼ਾਪ ਵਿਚ ਦਿਨ-ਦਿਹਾਡ਼ੇ ਦਾਖਲ ਹੋਏ ਦੋ ਨਕਾਬਪੋਸ਼ ਲੁਟੇਰਿਆਂ ਨੇ ਗੰਨ ਪੁਆਇੰਟ ’ਤੇ ਜਿਊਲਰੀ ਸ਼ਾਪ ਲੁੱਟ ਕੇ ਮਾਲਕ ਨੂੰ ਜ਼ਖਮੀ ਕਰ ਦਿੱਤਾ  ਪਰ ਜਿਊਲਰ ਵਲੋਂ ਰੌਲਾ ਪਾਉਣ ’ਤੇ ਘਬਰਾਏ ਲੁਟੇਰੇ ਬੈਗ ਛੱਡ ਕੇ ਆਪਣੀ ਸਵਿਫਟ ਕਾਰ ਵਿਚ ਫਰਾਰ ਹੋ ਗਏ। ਥਾਣਾ ਸਰਾਭਾ ਨਗਰ ਦੀ ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਹਾਊਸਿੰਗ ਬੋਰਡ ਕਾਲੋਨੀ ਦੇ ਰਹਿਣ ਵਾਲੇ ਮਨੀਸ਼ ਵਰਮਾ ਨੇ ਦੱਸਿਆ ਕਿ ਜੇ-ਬਲਾਕ, ਨਾਮਦੇਵ ਚੌਕ ਨੇਡ਼ੇ ਉਸ ਦੀ ਸ਼ਿਵਮ ਜਿਊਲਰੀ ਨਾਮਕ ਦੁਕਾਨ ਹੈ। ਹਰ ਰੋਜ਼ ਦੀ  ਤਰ੍ਹਾਂ ਬੁੱਧਵਾਰ ਸ਼ਾਮ ਲਗਭਗ 4.25 ਵਜੇ ਆਪਣੀ ਦੁਕਾਨ ’ਤੇ ਬੈਠਾ ਸੀ ਤਾਂ ਇਕ ਸਵਿਫਟ ਕਾਰ ਬਾਹਰ ਆ ਕੇ ਰੁਕੀ ਅਤੇ ਇਕ ਨਕਾਬਪੋਸ਼ ਅੰਦਰ ਆ ਕੇ ਚਾਂਦੀ ਦੀ ਚੇਨ ਦਿਖਾਉਣ ਦੀ ਗੱਲ ਕਹਿਣ ਲੱਗ ਪਿਆ। ਜਦੋਂ ਉਸ ਦਾ ਧਿਆਨ ਦੂਸਰੇ ਪਾਸੇ ਹੋਇਆ ਤਾਂ ਲੁਟੇਰਿਆਂ ਨੇ ਉਸ ਦੀ ਕੰਨਪਟੀ ’ਤੇ ਰਿਵਾਲਵਰ ਤਾਣ ਕੇ ਚੁੱਪ ਚਾਪ ਬੈਠਣ ਲਈ ਕਿਹਾ। ਤਾਂ ਕਾਰ  ਵਾਰ ਦੂਸਰਾ ਲੁਟੇਰਾ ਹੱਥ ਵਿਚ ਇਕ ਬੈਗ ਫਡ਼ ਕੇ ਅੰਦਰ ਆਇਆ, ਉਸ ਦੇ ਹੱਥ ਵਿਚ ਵੀ ਰਿਵਾਲਵਰ ਸੀ, ਜਿਸ ਦੇ ਬਾਅਦ ਪਹਿਲਾਂ ਆਇਆ ਲੁਟੇਰਾ ਦੁਕਾਨ ਵਿਚ ਪਏ ਸੋਨੇ-ਚਾਂਦੀ ਦੇ ਸਾਰੇ ਗਹਿਣਿਆਂ ਨੂੰ ਬੈਗ ਵਿਚ ਪਾਉਣ ਲੱਗ ਪਿਆ, ਜਦ ਕਿ ਦੂਸਰਾ ਉਸ ’ਤੇ ਰਿਵਾਲਵਰ ਤਾਣ ਕੇ ਖਡ਼੍ਹਾ ਰਿਹਾ। ਜਦੋਂ ਦੋਨੋਂ ਭੱਜਣ ਲੱਗੇ ਤਾਂ ਉਸ ਨੇ ਹਿੰਮਤ ਦਿਖਾਉਂਦੇ ਹੋਏ ਇਕ ਲੁਟੇਰੇ ਨੂੰ ਫਡ਼ ਲਿਆ, ਜਿਸ ਨੇ ਜਾਨ ਬਚਾਉਣ ਲਈ ਸਿਰ ’ਤੇ ਡੱਬਾ ਮਾਰ ਕੇ ਲਹੂ-ਲੁਹਾਨ ਕਰ ਦਿੱਤਾ  ਪਰ ਉਸ ਨੇ ਲੁਟੇਰੇ ਨੂੰ ਛੱਡਿਆ ਨਹੀਂ ਅਤੇ ਘੜੀਸਦੇ ਹੋਏ ਦੁਕਾਨ ਤੋਂ ਬਾਹਰ ਲੈ ਆਇਆ, ਰੌਲਾ ਪਾਉਣ ’ਤੇ ਆਲੇ-ਦੁਆਲੇ ਦੇ ਦੁਕਾਨਦਾਰ ਇਕੱਠੇ ਹੋਣ ਲੱਗ ਪਏ ਅਤੇ ਦੋਨੋਂ ਬੈਗ ਛੱਡ ਕੇ ਫਰਾਰ ਹੋ ਗਏ।
2 ਤੋਂ 3 ਲੱਖ ਦੇ ਸਨ ਗਹਿਣੇ
 ਮਾਲਕ ਅਨੁਸਾਰ ਦੁਕਾਨ ੋਂ 3 ਲੱਖ ਦੇ  ਗਹਿਣੇ ਪਏ ਸਨ, ਜਿਸ ਨੂੰ ਉਨ੍ਹਾਂ ਨੇ ਬੈਗ ’ਚ ਇਕੱਠਾ ਕਰ ਲਿਆ ਸੀ। ਜੇਕਰ ਉਹ ਹਿੰਮਤ ਨਾ ਦਿਖਾਉਂਦਾ ਤਾਂ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣਾ ਸੀ। ਮਾਲਕ ਅਨੁਸਾਰ ਇਕ ਲੁਟੇਰੇ ਦੇ ਚਿਹਰੇ  ਤੋਂ ਰੂਮਾਲ ਡਿੱਗ ਗਿਆ ਤਾਂ ਉਸ ਨੇ ਲੁਟੇਰੇ ਦਾ ਚਿਹਰਾ ਦੇਖ ਲਿਆ। ਦੋਵੇਂ ਲੁਟੇਰੇ ਸਰਦਾਰ ਸਨ ਅਤੇ ਇਕ ਨੇ ਆਪਣੀ ਦਾਡ਼੍ਹੀ ਕਟਾਈ ਹੋਈ ਸੀ।
ਕੈਮਰੇ ਖਰਾਬ, ਨਹੀਂ ਹੋਈ ਰਿਕਾਰਡਿੰਗ
 ਮਾਲਕ ਅਨੁਸਾਰ ਦੁਕਾਨ ’ਤੇ ਕੈਮਰੇ ਤਾਂ ਲੱਗੇ ਹੋਏ ਹਨ  ਪਰ ਕੁੱਝ ਸਮਾਂ ਪਹਿਲਾਂ ਹੀ ਖਰਾਬ ਹੋ ਗਏ, ਉਸ ਨੂੰ ਸ਼ੱਕ ਹੈ ਕਿ ਲੁਟੇਰੇ ਭੇਤੀ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਚਾਹੇ ਦੁਕਾਨ ’ਤੇ ਕੈਮਰੇ ਲੱਗੇ ਹੋਏ ਹਨ  ਪਰ ਰਿਕਾਰਡਿੰਗ ਨਹੀਂ ਹੋ ਰਹੀ।
ਕਾਰ ’ਤੇ ਲਾ  ਰੱਖੀ  ਸੀ ਜਾਅਲੀ ਨੰਬਰ ਪਲੇਟ
ਜਾਂਚ ਕਰਨ ਪਹੁੰਚੀ ਪੁਲਸ ਨੇ ਜਦੋਂ ਸਮਾਰਟ ਸਿਟੀ ਅਤੇ ਆਲੇ-ਦੁਆਲੇ ਇਲਾਕੇ ਵਿਚ ਲੱਗੇ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਲੁਟੇਰਿਆਂ ਦੀ ਕਾਰ ਉਨ੍ਹਾਂ  ’ਚ ਕੈਦ ਸੀ। ਪੁਲਸ ਅਨੁਸਾਰ ਐੱਮ. ਬੀ. ਡੀ. ਮਾਲ ਵਲੋਂ ਆਏ ਲੁਟੇਰੇ ਨਾਮਦੇਵ ਚੌਕ ਵੱਲ ਫਰਾਰ ਹੋ ਗਏ। ਸਫੇਦ ਰੰਗ ਦੀ ਕਾਰ ’ਤੇ ਜੋ ਨੰਬਰ ਲੱਗਾ ਹੋਇਆ ਹੈ, ਉਹ ਜਾਅਲੀ ਹੈ।
 


Related News