ਫਿਲਮੀ ਸਟਾਈਲ ''ਚ ਨੌਜਵਾਨ ਦੇ ਮੂੰਹ ''ਚ ਰਿਵਾਲਵਰ ਪਾ ਕੇ ਮੰਗੇ ਲੱਖ ਰੁਪਏ, ਦਹਿਸ਼ਤ ਲਈ ਫ਼ਾਇਰ ਵੀ ਦਾਗੇ

10/22/2020 4:11:47 PM

ਜਲੰਧਰ (ਸ਼ੋਰੀ)— ਬਸਤੀ ਸ਼ੇਖ ਚੀਟਾ ਸਕੂਲ ਦੇ ਨੇੜੇ ਬੀਤੀ ਦੇਰ ਸ਼ਾਮ 2 ਨੌਜਵਾਨਾਂ ਨੇ ਮਿਲ ਕੇ ਕਾਰ ਸਵਾਰ ਨੂੰ ਰੋਕਿਆ ਅਤੇ ਉਸ ਨੂੰ ਜ਼ਬਰਦਸਤੀ ਦਿਓਲ ਨਗਰ ਦੇ ਨੇੜੇ ਲੈ ਗਏ। ਉਥੇ ਫਿਲਮੀ ਸਟਾਈਲ 'ਚ ਨੌਜਵਾਨ ਦੇ ਮੂੰਹ ਵਿਚ ਰਿਵਾਲਵਰ ਪਾ ਕੇ ਉਸ ਨੂੰ ਡਰਾਇਆ ਅਤੇ ਕੁੱਟਮਾਰ ਕਰਕੇ ਉਸ ਤੋਂ 1 ਲੱਖ ਰੁਪਏ ਮੰਗੇ। ਜ਼ਖ਼ਮੀ ਨੌਜਵਾਨ ਨੂੰ ਇਸ ਸ਼ਰਤ 'ਤੇ ਛੱਡਿਆ ਗਿਆ ਕਿ ਉਹ ਪੁਲਸ ਨੂੰ ਸ਼ਿਕਾਇਤ ਨਹੀਂ ਕਰੇਗਾ ਅਤੇ ਨਾ ਹੀ ਕਿਸੇ ਨਾਲ ਇਸ ਬਾਰੇ ਗੱਲਬਾਤ ਕਰੇਗਾ ਅਤੇ 1 ਲੱਖ ਰੁਪਏ ਜਲਦੀ ਹੀ ਉਨ੍ਹਾਂ ਨੂੰ ਦੇ ਦੇਵੇਗਾ।

ਇਹ ਵੀ  ਪੜ੍ਹੋ: ਟਾਂਡਾ: 6 ਸਾਲਾ ਬੱਚੀ ਦੀ ਸੜੀ ਹੋਈ ਲਾਸ਼ ਬਰਾਮਦ, ਕਤਲ ਦਾ ਖ਼ਦਸ਼ਾ

ਜ਼ਖ਼ਮੀ ਹਾਲਤ 'ਚ ਰਜਤ ਭਾਟੀਆ ਪੁੱਤਰ ਸੁਖਦੇਵ ਭਾਟੀਆ ਵਾਸੀ ਬਸਤੀ ਸ਼ੇਖ ਨੇ ਸਿਵਲ ਹਸਪਤਾਲ ਤੋਂ ਆਪਣੀ ਐੱਮ. ਐੱਲ. ਆਰ. ਕਟਵਾਉਣ ਦੇ ਨਾਲ ਦੇਰ ਰਾਤ ਥਾਣਾ ਨੰਬਰ 5 ਦੀ ਪੁਲਸ ਨੂੰ ਬਿਆਨ ਦਰਜ ਕਰਵਾਏ। ਪੀੜਤ ਨੇ ਦੱਸਿਆ ਕਿ ਉਹ ਕਾਰ ਸਪੇਅਰ ਪਾਰਟਸ ਦਾ ਕੰਮ ਕਰਦਾ ਹੈ ਅਤੇ ਕਾਰ 'ਚ ਜਿਵੇਂ ਹੀ ਉਹ ਬਸਤੀ ਸ਼ੇਖ ਚੀਟਾ ਸਕੂਲ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ ਅਜੇ ਪਾਲ ਸਿੰਘ ਨਿਹੰਗ ਪੁੱਤਰ ਇੰਦਰਜੀਤ ਸਿੰਘ ਵਾਸੀ ਉੱਤਮ ਸਿੰਘ ਨਗਰ ਬਸਤੀ ਸ਼ੇਖ ਅਤੇ ਉਸ ਦਾ ਸਾਥੀ ਰੂਪਾ ਬਸਤੀ ਕਾਲਾ ਸੰਘਿਆਂ ਰੋਡ ਨੇ ਰੋਕ ਲਿਆ। ਨਿਹੰਗ ਨੇ ਧੱਕੇ ਨਾਲ ਉਸ ਦੀ ਕਾਰ 'ਚ ਸਵਾਰ ਹੋ ਕੇ ਉਸ ਨੂੰ ਕਾਰ ਤੋਂ ਉਤਾਰ ਕੇ ਨਾਲ ਵਾਲੀ ਸੀਟ 'ਤੇ ਬਿਠਾ ਲਿਆ।

ਇਹ ਵੀ  ਪੜ੍ਹੋ: ਟਾਂਡਾ: ਭਿਆਨਕ ਹਾਦਸੇ ਨੇ ਖੋਹੀਆਂ ਖੁਸ਼ੀਆਂ, 7 ਸਾਲਾ ਪੁੱਤਰ ਦੀ ਹੋਈ ਦਰਦਨਾਕ ਮੌਤ (ਤਸਵੀਰਾਂ)

ਇਸ ਤੋਂ ਬਾਅਦ ਕਾਰ ਸਟਾਰਟ ਕਰਕੇ ਉਸ ਨੂੰ ਦਿਓਲ ਨਗਰ ਲੈ ਆਏ। ਰੂਪਾ ਮੋਟਰਸਾਈਕਲ ਚਲਾ ਕੇ ਉਥੇ ਪਹੁੰਚਿਆ। ਉਸ ਨੇ ਦੱਸਿਆ ਕਿ ਜਿਸ ਖਾਲੀ ਪਲਾਟ ਵਿਚ ਉਸ ਨੂੰ ਲਿਜਾਇਆ ਗਿਆ, ਉਥੇ ਪਵਨ ਕੁਮਾਰ ਉਰਫ ਟਿੱਕਾ ਵਾਸੀ ਫਲੈਟ ਨੰਬਰ 404 ਜਲੰਧਰ ਹਾਈਟਸ ਪਹਿਲਾਂ ਤੋਂ ਮੌਜੂਦ ਸੀ। ਤਿੰਨਾਂ ਨੇ ਮਿਲ ਕੇ ਉਸ ਤੋਂ 1 ਲੱਖ ਦੀ ਮੰਗ ਕੀਤੀ। ਡਰ ਕੇ ਉਸ ਨੇ 50 ਹਜ਼ਾਰ ਦੇਣ ਦੀ ਸਹਿਮਤੀ ਜਤਾਈ ਤਾਂ ਉਸ ਨੂੰ ਲੋਹੇ ਦੀਆਂ ਪਾਈਪਾਂ ਨਾਲ ਕੁੱਟਿਆ ਗਿਆ। ਇਸਦੇ ਨਾਲ ਹੀ ਨਿਹੰਗ ਨੇ ਰਿਵਾਲਵਰ ਉਸਦੇ ਮੂੰਹ ਵਿਚ ਪਾ ਕੇ ਗੋਲੀ ਮਾਰਨ ਦੀ ਧਮਕੀ ਿਦੱਤੀ। ਟਿੱਕਾ ਨੇ ਤਾਂ ਰਿਵਾਲਵਰ ਤੋਂ ਤਿੰਨ ਫਾਇਰ ਵੀ ਕੀਤੇ।
ਇਹ ਸਭ ਵੇਖ ਕੇ ਉਹ ਇੰਨਾ ਡਰ ਗਿਆ ਕਿ ਉਸ ਨੇ ਇਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਤਾਂ ਉਸ ਨੂੰ ਛੱਡ ਦਿੱਤਾ। ਥਾਣਾ ਨੰਬਰ 5 ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਸ ਦਰਜ ਕਰ ਲਿਆ ਹੈ ਅਤੇ ਏ. ਐੱਸ. ਆਈ. ਰਾਜ ਕੁਮਾਰ ਨੇ ਮੁਲਜ਼ਮ ਟਿੱਕਾ ਨੂੰ ਗ੍ਰਿਫਤਾਰ ਕਰ ਲਿਆ ਹੈ। ਕੇਸ 'ਚ ਨਾਮਜ਼ਦ ਨਿਹੰਗ ਅਤੇ ਰੂਪਾ ਦੀ ਭਾਲ ਵਿਚ ਪੁਲਸ ਛਾਪੇਮਾਰੀ ਕਰ ਰਹੀ ਹੈ। ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਿਰਵਾਲਵਰ ਲਾਇਸੈਂਸੀ ਹੈ ਅਤੇ ਉਹ ਟਿੱਕਾ ਦਾ ਹੈ। ਪੁਲਸ ਨੇ ਰਿਵਾਲਵਰ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਅਦਾਲਤ ਵਿਚ ਟਿੱਕਾ ਨੂੰ ਪੇਸ਼ ਕੀਤਾ ਗਿਆ। ਅਦਾਲਤ ਦੇ ਹੁਕਮਾਂ ਅਨੁਸਾਰ ਉਸ ਨੂੰ ਜੁਡੀਸ਼ੀਅਲ ਜੇਲ੍ਹ 'ਚ ਭੇਜ ਦਿੱਤਾ ਜਾਵੇਗਾ।
ਇਹ ਵੀ  ਪੜ੍ਹੋ: ਭਾਜਪਾ ਦੇ 'ਦਲਿਤ ਇਨਸਾਫ਼ ਮਾਰਚ' ਦੌਰਾਨ ਹੰਗਾਮਾ, ਸਾਬਕਾ ਕੇਂਦਰੀ ਮੰਤਰੀ ਸਾਂਪਲਾ ਸਣੇ ਕਈ ਆਗੂ ਲਏ ਹਿਰਾਸਤ 'ਚ


shivani attri

Content Editor

Related News