ਕੁੜੀ ਦੇ ਚੱਕਰ 'ਚ ਭੋਗਪੁਰ ਵਿਖੇ ਨੌਜਵਾਨ 'ਤੇ ਚੱਲੀਆਂ ਸਨ ਗੋਲੀਆਂ, ਸਾਹਮਣੇ ਆਈ ਹੈਰਾਨ ਕਰਦੀ ਸੱਚਾਈ
Monday, Oct 12, 2020 - 08:32 PM (IST)
ਭੋਗਪੁਰ (ਰਾਜੇਸ਼ ਸੂਰੀ)— ਪਿੰਡ ਭਟਨੂਰਾ ਲੁਬਾਣਾ 'ਚ ਸ਼ਨੀਵਾਰ ਇਕ ਗੱਡੀ 'ਚ ਸਵਾਰ 3 ਨੌਜਵਾਨਾਂ ਵੱਲੋਂ ਦੋ ਲੋਕਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ 'ਚ ਸੱਚ ਸਾਹਮਣੇ ਆਇਆ ਹੈ। ਭੋਗਪੁਰ ਪੁਲਸ ਵੱਲੋਂ ਇਸ ਵਾਰਦਾਤ 'ਚ ਜ਼ਖਮੀ ਹੋਏ ਸੰਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਦਾ ਬਿਆਨ ਦਰਜ ਕੀਤਾ ਗਿਆ ਹੈ।
ਇਹ ਮਾਮਲਾ ਇਕ ਲੜਕੀ ਵੱਲੋਂ ਪਹਿਲਾਂ ਇਕ ਲੜਕੇ ਦੀ ਫੋਟੋ ਨਾਲ ਮੰਗਣੀ ਅਤੇ ਫਿਰ ਉਕਤ ਲੜਕੇ ਦੇ ਭਰਾ ਨਾਲ ਵਿਆਹ ਨਾਲ ਸਬੰਧਤ ਨਿਕਲਿਆ ਹੈ। ਇਸ ਦੌਰਾਨ ਪੰਚਾਇਤੀ ਤਲਾਕ ਤੋਂ ਬਾਅਦ ਉਕਤ ਲੜਕੀ ਦਾ ਪਤੀ ਉਸ ਨੂੰ ਧੱਕੇ ਨਾਲ ਆਪਣੇ ਨਾਲ ਲਿਜਾਣ ਆਇਆ ਸੀ ਪਰ ਲੜਕੀ ਵਾਲਿਆਂ ਵੱਲੋਂ ਵਿਰੋਧ ਕਰਨ 'ਤੇ ਉਸ ਨੇ ਗੋਲੀਆਂ ਚਲਾ ਦਿੱਤੀਆਂ।
ਇਹ ਵੀ ਪੜ੍ਹੋ: ਕੈਪਟਨ ਨਾਲ ਪੰਗਾ ਲੈਣਾ ਨਵਜੋਤ ਸਿੰਘ ਸਿੱਧੂ ਨੂੰ ਪਿਆ ਭਾਰੀ, ਸਿਆਸਤ 'ਚ ਹਾਸ਼ੀਏ 'ਤੇ ਪੁੱਜੇ
ਮੁੰਡੇ ਦੀ ਫੋਟੋ ਨਾਲ ਹੀ ਕਰ ਦਿੱਤੀ ਵਿਆਹ ਲਈ ਸ਼ਗਨ ਦੀ ਰਸਮ ਅਦਾ
ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਇਸ ਵਾਰਦਾਤ 'ਚ ਜ਼ਖ਼ਮੀ ਸੰਦੀਪ ਸਿੰਘ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਸੰਦੀਪ ਸਿੰਘ ਨੇ ਆਪਣੇ ਬਿਆਨਾਂ 'ਚ ਕਿਹਾ ਹੈ ਕਿ ਉਸ ਦੀ ਭੂਆ ਵਾਸੀ ਪਿੰਡ ਟਾਂਡਾ ਰਾਮ ਸਹਾਏ ਥਾਣਾ ਮੁਕੇਰੀਆਂ ਦੀ ਲੜਕੀ ਨੇ ਪਿੰਡ ਦੇ ਹੀ ਲੜਕੇ ਹਰਪ੍ਰੀਤ ਸਿੰਘ ਦੀ ਫੋਟੋ ਨਾਲ ਵਿਆਹ ਲਈ ਸ਼ਗਨ ਦੀ ਰਸਮ ਅਦਾ ਕੀਤੀ ਸੀ ਕਿਉਂਕਿ ਉਸ ਸਮੇਂ ਹਰਪ੍ਰੀਤ ਸਿੰਘ ਅਮਰੀਕਾ ਵਿਚ ਰਹਿੰਦਾ ਸੀ। ਬਾਅਦ 'ਚ ਪਤਾ ਲੱਗਾ ਕਿ ਹਰਪ੍ਰੀਤ ਸਿੰਘ ਦਾ ਛੋਟਾ ਭਰਾ ਅਮਨਦੀਪ ਸਿੰਘ, ਜੋ ਫਰਾਂਸ 'ਚ ਰਹਿੰਦਾ ਸੀ, ਨੇ ਵਾਪਸ ਭਾਰਤ ਆ ਕੇ ਉਸ ਦੀ ਭੈਣ ਨੂੰ ਗੁੰਮਰਾਹ ਕਰਕੇ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ।
ਇਹ ਵੀ ਪੜ੍ਹੋ: ਜਲੰਧਰ ਦੀ ਬਹਾਦਰ ਕੁਸੁਮ ਨੂੰ ਅਕਾਲੀ ਦਲ ਨੇ ਕੀਤਾ ਸਨਮਾਨਤ, ਪੰਜਾਬ ਸਰਕਾਰ ਨੂੰ ਕੀਤੀ ਵੱਡੀ ਅਪੀਲ (ਵੀਡੀਓ)
ਇਸ ਸਬੰਧੀ ਦੋਵੇਂ ਪਰਿਵਾਰਾਂ ਨੂੰ ਪਤਾ ਲੱਗਣ 'ਤੇ ਆਪਸੀ ਖਿੱਚੋਤਾਣ ਪੈਦਾ ਹੋ ਗਈ। ਇਸ ਮਾਮਲੇ ਸਬੰਧੀ ਦੋਵੇਂ ਪਰਿਵਾਰਾਂ ਵੱਲੋਂ ਥਾਣਾ ਮੁਕੇਰੀਆਂ 'ਚ ਇਕ-ਦੂਜੇ ਖ਼ਿਲਾਫ਼ ਸ਼ਿਕਾਇਤਾਂ ਦਿੱਤੀਆਂ ਸਨ। ਇਸ ਸਬੰਧ ਵਿਚ ਬੀਤੀ 8 ਅਕਤੂਬਰ ਨੂੰ ਦੋਵੇਂ ਧਿਰਾਂ ਵਿਚਾਲੇ ਪੰਚਾਇਤੀ ਤੌਰ 'ਤੇ ਫ਼ੈਸਲਾ ਹੋ ਗਿਆ ਸੀ ਕਿ ਕੋਈ ਵੀ ਧਿਰ ਇਕ-ਦੂਜੇ ਦੀ ਜ਼ਿੰਦਗੀ 'ਚ ਦਖ਼ਲ ਅੰਦਾਜ਼ੀ ਨਹੀਂ ਕਰੇਗੀ ਅਤੇ ਫਿਰ ਉਸ ਦੀ ਭੂਆ ਦੀ ਲੜਕੀ ਉਨ੍ਹਾਂ ਦੇ ਘਰ ਪਿੰਡ ਭਟਨੂਰਾ ਆ ਗਈ। ਸ਼ਨੀਵਾਰ ਉਹ ਅਤੇ ਉਸ ਦਾ ਪਿਤਾ ਅਤੇ ਸ਼ਰੀਕੇ 'ਚ ਲੱਗਦੇ ਤਾਇਆ ਸੁਖਦੇਵ ਸਿੰਘ ਆਦਿ ਭੈਣ ਮਨਪ੍ਰੀਤ ਕੌਰ ਨੂੰ ਉਸ ਦੇ ਘਰ ਪਿੰਡ ਟਾਂਡਾ ਰਾਮ ਸਹਾਏ ਛੱਡਣ ਜਾਣ ਲਈ ਕਾਰ 'ਚ ਸਵਾਰ ਹੋ ਕੇ ਪਿੰਡ ਤੋਂ ਬਾਹਰ ਹੀ ਨਿਕਲੇ ਸਨ।
ਇਹ ਵੀ ਪੜ੍ਹੋ:ਮੰਗਲੀਕ ਹੋਣ 'ਤੇ ਸਹੁਰਿਆਂ ਤੋਂ ਮਿਲੇ ਅਜਿਹੇ ਤਾਅਨੇ ਕਿ ਮਜਬੂਰ ਹੋ ਕੁੜੀ ਨੇ ਚੁੱਕਿਆ ਹੈਰਾਨ ਕਰਦਾ ਕਦਮ
ਇਸੇ ਦੌਰਾਨ ਜਦੋਂ ਉਹ ਆਪਣੀ ਕਾਰ ਲਿੰਕ ਰੋਡ 'ਤੇ ਚੜਾਉਣ ਲੱਗਾ ਤਾਂ ਸਾਹਮਣੇ ਇਕ ਗੱਡੀ 'ਚ ਸਵਾਰ ਅਮਨਦੀਪ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਟਾਂਡਾ ਰਾਮ ਸਹਾਏ ਥਾਣਾ ਮੁਕੇਰੀਆਂ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਨੇ ਸਾਨੂੰ ਰੋਕ ਲਿਆ। ਇਸ ਦੌਰਾਨ ਉਹ ਲੋਕ ਉਸ ਦੀ ਭੈਣ ਨੂੰ ਬਾਹਰ ਖਿੱਚਣ ਲੱਗੇ। ਜਦੋਂ ਅਸੀਂ ਇਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਅਮਨਦੀਪ ਨੇ ਸਾਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ। ਇਸ ਦੌਰਾਨ ਰੌਲਾ ਪੈਣ ਕਾਰਨ ਇਹ ਨੌਜਵਾਨ ਆਪਣੀ ਗੱਡੀ 'ਚ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਪੁਲਸ ਵੱਲੋਂ ਅਮਨਦੀਪ ਸਿੰਘ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਅਤੇ ਅਸਲਾ ਐਕਟ ਦੀਆਂ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਜਲੰਧਰ: ਪੁਲਸ ਲਾਈਨ 'ਚ ਵੱਡੀ ਵਾਰਦਾਤ, ਗੋਲੀ ਲੱਗਣ ਨਾਲ ASI ਦੀ ਮੌਤ