ਜਲੰਧਰ: ਪੁੱਡਾ ਕੰਪਲੈਕਸ 'ਚ ਐਕਸਿਸ ਬੈਂਕ ਦੇ ਬਾਹਰ ਚੱਲੀ ਗੋਲੀ
Monday, Jan 14, 2019 - 01:51 PM (IST)
ਜਲੰਧਰ (ਕਮਲੇਸ਼)— ਪੁੱਡਾ ਕੰਪਲੈਕਸ 'ਚ ਸਥਿਤ ਐਕਸਿਸ ਬੈਂਕ ਦੇ ਬਾਹਰ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ। ਗੋਲੀ ਲੱਗਣ ਦੇ ਨਾਲ ਇਕ ਫੋਟੋਗ੍ਰਾਫਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀ ਬੈਂਕ ਦੇ ਸਕਿਓਰਿਟੀ ਗਾਰਡ ਕੋਲੋਂ ਅਚਾਨਕ ਚੱਲੀ ਹੈ।
ਗੋਲੀ ਚੱਲਣ ਨਾਲ ਨੇੜੇ ਦੇ ਲੋਕਾਂ 'ਚ ਸਨਸਨੀ ਫੈਲ ਗਈ। ਫਿਲਹਾਲ ਸੂਚਨਾ ਪਾ ਕੇ ਥਾਣਾ ਬਾਰਾਦਰੀ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।