ਲੁਟੇਰਿਆਂ ਨੇ ਬੰਦੂਕ ਦੇ ਜ਼ੋਰ 'ਤੇ ਲੁੱਟੀ ਕਾਰ (ਵੀਡੀਓ)

Tuesday, Dec 11, 2018 - 03:19 PM (IST)

ਅੰਮ੍ਰਿਤਸਰ (ਸੁਮਿਤ ਖੰਨਾ)—ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ 'ਚ ਲੱਗੇ ਵਪਾਰਕ ਮੇਲੇ ਪਾਈਟੈਕਸ ਦੇ ਬਾਹਰ ਇਕ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦੀ ਨੌਕ 'ਤੇ ਇਕ ਕਾਰ ਲੁੱਟੀ ਹੈ। ਲੁਟੇਰੇ ਜਦੋਂ ਰਣਜੀਤ ਐਵਨਿਊ ਇਲਾਕੇ 'ਚ ਆਏ ਉਨ੍ਹਾਂ ਨੇ ਦੇਖਿਆ ਕਿ ਡਰਾਇਵਰ ਕਾਰ 'ਚ ਬੈਠਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਬੰਦੂਕ ਦੀ ਨੌਕ 'ਤੇ ਡਰਾਇਵਰ ਕੋਲੋਂ ਕਾਰ ਖੋਹ ਲਈ ਅਤੇ ਫਰਾਰ ਹੋ ਗਏ।

ਦੱਸ ਦੇਈਏ ਕਿ ਉਕਤ ਡਰਾਇਵਰ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ, ਜਿਸ ਕਾਰਨ ਸ਼ਿਕਾਇਤ ਕਰਤਾ ਮੀਡੀਆ ਦੇ ਸਾਹਮਣੇ ਨਹੀਂ ਆਇਆ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Shyna

Content Editor

Related News