ਸਪੈਸ਼ਲ ਚਾਂਸ ਪ੍ਰੀਖਿਆ ਨੂੰ ਲੈ ਕੇ ਪੀ. ਐੱਸ. ਈ. ਬੀ. ਵੱਲੋਂ  ਦਿਸ਼ਾ-ਨਿਰਦੇਸ਼ ਜਾਰੀ

Thursday, Oct 22, 2020 - 03:21 PM (IST)

ਲੁਧਿਆਣਾ (ਵਿੱਕੀ) : ਕੋਰੋਨਾ ਲਾਗ ਦੀ ਬੀਮਾਰੀ (ਕੋਵਿਡ-19) ਕਾਰਨ 10ਵੀਂ ਕਲਾਸ ਦੀ ਓਪਨ ਸਕੂਲ ਮਾਰਚ 2020 ਦੀ ਰੱਦ ਕੀਤੀ ਗਈ ਪ੍ਰੀਖਿਆ ਦੇ ਨਾਲ-ਨਾਲ 12ਵੀਂ ਕਲਾਸ ਦੀ ਸਪਲੀਮੈਂਟਰੀ ਅਤੇ ਸਪੈਸ਼ਲ ਚਾਂਸ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਵੱਲੋਂ ਹੁਣ 26 ਅਕਤੂਬਰ ਤੋਂ 17 ਨਵੰਬਰ ਤੱਕ ਆਯੋਜਿਤ ਕੀਤੀ ਜਾਵੇਗੀ। ਪ੍ਰੀਖਿਆ ਦਾ ਸਮਾਂ ਸਵੇਰੇ 11 ਤੋਂ ਲੈ ਕੇ ਦੁਪਹਿਰ 2.15 ਵਜੇ ਤੱਕ ਹੋਵੇਗਾ। ਪ੍ਰੀਖਿਆਰਥੀਆਂ ਲਈ ਪ੍ਰੀਖਿਆ ਕੇਂਦਰ ਵਿਚ ਇਕ ਘੰਟਾ ਪਹਿਲਾਂ ਪੁੱਜਣਾ ਜ਼ਰੂਰੀ ਕੀਤਾ ਗਿਆ ਹੈ। ਕੋਵਿਡ-19 ਨੂੰ ਦੇਖਦੇ ਹੋਏ ਪ੍ਰੀਖਿਆ ਕੇਂਦਰ 'ਤੇ ਵਿਦਿਆਰਥੀਆਂ ਦੀ ਗਿਣਤੀ ਨੂੰ ਘੱਟ ਕਰਨ ਲਈ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧਾਈ ਗਈ ਹੈ। ਕੋਵਿਡ-19 ਤੋਂ ਸੁਰੱਖਿਆ ਅਤੇ ਪ੍ਰੀਖਿਆ ਦੇ ਸਫਲ ਆਯੋਜਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਕਿਸਾਨ ਸੰਗਠਨ ਨੂੰ ਅਪੀਲ, ਯਾਤਰੀ ਗੱਡੀਆਂ ਨੂੰ ਵੀ ਗੁਜ਼ਰਨ ਦਿੱਤਾ ਜਾਵੇ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਦਿਸ਼ਾ-ਨਿਰਦੇਸ਼
-ਪ੍ਰੀਖਿਆ ਤੋਂ 2 ਦਿਨ ਪਹਿਲਾਂ ਪ੍ਰੀਖਿਆ ਕੇਂਦਰ ਦੀ ਸਫਾਈ ਅਤੇ ਸੈਨੇਟਾਈਜੇਸ਼ਨ 1 ਫੀਸਦੀ ਸੋਡੀਅਮ ਹਾਈਪੋਕਲੋਰਾਈਡ ਦੇ ਨਾਲ ਕਰਵਾਈ ਜਾਵੇ।
- 70 ਫੀਸਦੀ ਆਈਸੋਪ੍ਰੋਪਈਲ ਹੈਂਡ ਸੈਨੇਟਾਈਜ਼ਰ, ਸਾਬੁਣ ਆਦਿ ਦਾ ਪ੍ਰਬੰਧ ਕੀਤਾ ਜਾਵੇ।
- ਇਸ ਕਾਰਜ ਲਈ ਕੇਂਦਰ ਕੰਟਰੋਲਰ ਨੂੰ 700 ਰੁਪਏ ਜ਼ਿਲਾ ਮੈਨੇਜਰ ਖੇਤਰੀ ਦਫਤਰ ਵੱਲੋਂ ਦਿੱਤੇ ਜਾਣਗੇ।
- ਕੈਮਰੇ ਦੀ ਕਪੈਸਿਟੀ ਅਨੁਸਾਰ ਸਮਾਜਿਕ ਦੂਰੀ 6 ਫੁਟ ਦਾ ਧਿਆਨ ਰੱਖਦੇ ਹੋਏ ਸਿਟਿੰਗ ਪਲਾਨ ਬਣਾਇਆ ਜਾਵੇਗਾ।
- ਐਂਟਰੀ ਗੇਟ 'ਤੇ ਹੀ ਪ੍ਰੀਖਿਆਰਥੀਆਂ ਦੀ ਸਿਹਤ ਸਬੰਧੀ ਜਾਣਕਾਰੀ ਲਈ ਜਾਵੇਗੀ ਜੇਕਰ ਕਿਸੇ ਪ੍ਰੀਖਿਆਰਥੀ ਨੂੰ ਬੁਖਾਰ ਆਦਿ ਦੀ ਸ਼ਿਕਾਇਤ ਹੈ ਤਾਂ ਪ੍ਰੀਖਿਆਰਥੀ ਲਈ ਵੱਖਰੇ ਕਮਰੇ ਦਾ ਪ੍ਰਬੰਧ ਕੀਤਾ ਜਾਵੇ।
- ਇਸ ਤਰ੍ਹਾਂ ਪ੍ਰਬੰਧ ਕੀਤੇ ਜਾਣ ਕਿ ਪੀਣ ਵਾਲੇ ਪਾਣੀ, ਹੱਥ ਧੋਣ ਜਾਂ ਵਾਸ਼ਰੂਮ 'ਚ 1 ਤੋਂ ਜ਼ਿਆਦਾ ਵਿਦਿਆਰਥੀ ਨਾ ਜਾਣ।

ਇਹ ਵੀ ਪੜ੍ਹੋ : ਕੁਰਾਲੀ ਦੇ ਨੌਜਵਾਨ ਦੀ ਇਰਾਨ 'ਚ ਭੇਦਭਰੀ ਹਾਲਤ 'ਚ ਮੌਤ

- ਪ੍ਰੀਖਿਆਰਥੀਆਂ ਨੂੰ ਆਪਣੀ ਕੋਈ ਵੀ ਚੀਜ-ਵਸਤੂ ਕਿਸੇ ਦੂਜੇ ਨਾਲ ਸ਼ੇਅਰ ਨਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
- ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਸਬੰਧ ਵਿਚ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
- ਨਵੀਂ ਗਾਈਡਲਾਈਨਸ ਲਈ ਹਰ ਰੋਜ਼ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਨੂੰ ਚੈੱਕ ਕੀਤਾ ਜਾਵੇ।
- ਨਕਲ ਦੀ ਪ੍ਰਵਿਰਤੀ ਨੂੰ ਰੋਕਣ ਲਈ ਪ੍ਰੀਖਿਆ ਕੇਂਦਰਾਂ ਦੀ ਨਿਰਵਿਘਨ ਚੈਕਿੰਗ ਕੀਤੀ ਜਾਵੇ।
- ਮੈਟ੍ਰਿਕ ਓਪਨ ਸਕੂਲ ਦੇ ਜਿਨ੍ਹਾਂ ਪ੍ਰੀਖਿਆਰਥੀਆਂ ਵੱਲੋਂ ਮਾਰਚ 2020 ਵਿਚ ਪੰਜਾਬੀ-ਏ ਵਿਸ਼ੇ ਦਾ ਪੇਪਰ ਦਿੱਤਾ ਗਿਆ ਹੈ। ਉਨ੍ਹਾਂ ਪ੍ਰੀਖਿਆਰਥੀਆਂ ਨੂੰ ਹੁਣ ਪੰਜਾਬੀ-ਏ ਵਿਸ਼ੇ ਦਾ ਪੇਪਰ ਦੇਣ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ : ਸ਼ਰਾਬ ਦੇ ਨਸ਼ੇ 'ਚ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਦੋਸਤ ਦਾ ਕਤਲ


Anuradha

Content Editor

Related News