ਬਿਨਾਂ ਬਿੱਲ ਮਾਲ ਆਉਣ ਦੀ ਸੂਚਨਾ ’ਤੇ GST ਵਿਭਾਗ ਦੀ ਰੇਲਵੇ ਸਟੇਸ਼ਨ ’ਚ ਛਾਪੇਮਾਰੀ, 23 ਨਗ ਜ਼ਬਤ

Saturday, Oct 12, 2024 - 12:39 PM (IST)

ਜਲੰਧਰ (ਪੁਨੀਤ)–ਸਟੇਟ ਜੀ. ਐੱਸ. ਟੀ. ਵਿਭਾਗ ਵੱਲੋਂ ਸਿਟੀ ਰੇਲਵੇ ਸਟੇਸ਼ਨ ’ਤੇ ਛਾਪੇਮਾਰੀ ਕਰਦੇ ਹੋਏ 23 ਨਗ ਜ਼ਬਤ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਜੀ. ਐੱਸ. ਟੀ. ਭਵਨ ਵਿਚ ਰਖਵਾਇਆ ਗਿਆ ਹੈ। ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਅਤੇ ਇਸ ਪੂਰੇ ਆਪ੍ਰੇਸ਼ਨ ਦੀ ਅਗਵਾਈ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਡੀ. ਐੱਸ. ਚੀਮਾ ਵੱਲੋਂ ਕੀਤੀ ਗਈ। ਇਨ੍ਹਾਂ ਨਗਾਂ ਵਿਚ ਜੁੱਤੀਆਂ ਦੇ ਸੋਲ ਅਤੇ ਹੋਰ ਸਾਮਾਨ ਦੱਸਿਆ ਜਾ ਰਿਹਾ ਹੈ, ਜੋਕਿ ਯੂ. ਪੀ. ਤੋਂ ਜਲੰਧਰ ਆਇਆ ਹੈ। ਉਕਤ ਨਗ 3-4 ਟ੍ਰੇਨਾਂ ਜ਼ਰੀਏ ਜਲੰਧਰ ਪਹੁੰਚੇ ਹਨ।

ਚੀਮਾ ਨੇ ਸੂਚਨਾ ਦੇ ਆਧਾਰ ’ਤੇ ਰੇਲਵੇ ਸਟੇਸ਼ਨ ਵਿਚ ਟ੍ਰੈਪ ਲਾਇਆ ਅਤੇ ਸਵੇਰੇ 4.30 ਵਜੇ ਦੇ ਲੱਗਭਗ ਰੇਲਵੇ ਸਟੇਸ਼ਨ ’ਤੇ ਪਹੁੰਚੇ। ਇਸ ਦੌਰਾਨ ਉਹ ਆਪਣੇ ਨਾਲ ਸਟਾਫ ਨੂੰ ਨਹੀਂ ਲੈ ਕੇ ਗਏ ਕਿਉਂਕਿ ਪੁਲਸ ਦੇ ਨਾਲ ਹੋਣ ’ਤੇ ਪੂਰਾ ਮਾਲ ਹੱਥ ਲੱਗਣ ਦੇ ਆਸਾਰ ਘੱਟ ਹੋ ਜਾਂਦੇ ਹਨ। ਇਸ ਕਾਰਨ ਚੀਮਾ ਨੇ ਅਧਿਕਾਰੀਆਂ ਨੂੰ ਉਡੀਕ ਕਰਨ ਨੂੰ ਕਿਹਾ ਅਤੇ ਖੁਦ ਰੇਲਵੇ ਸਟੇਸ਼ਨ ’ਤੇ ਜਾ ਕੇ ਬੈਠ ਗਏ। ਸਵੇਰੇ 5 ਤੋਂ ਲੈ ਕੇ 7-8 ਵਜੇ ਤਕ ਕਈ ਟ੍ਰੇਨਾਂ ਵਿਚੋਂ ਨਗ ਉਤਾਰੇ ਗਏ ਅਤੇ ਚੀਮਾ ਇਸ ਪੂਰੇ ਘਟਨਾਕ੍ਰਮ ਨੂੰ ਦੇਖਦੇ ਰਹੇ। ਇਕਦਮ ਉਨ੍ਹਾਂ ਮੌਕੇ ’ਤੇ ਜਾ ਕੇ ਨਗਾਂ ਬਾਰੇ ਪੁੱਛਿਆ ਅਤੇ ਨਗਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਜੀ. ਐੱਸ. ਟੀ. ਵਿਭਾਗ ਦੇ ਸਟਾਫ ਨੂੰ ਵੀ ਰੇਲਵੇ ਸਟੇਸ਼ਨ ਵਿਚ ਬੁਲਾ ਲਿਆ।

ਇਹ ਵੀ ਪੜ੍ਹੋ-  ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਮਨੀਲਾ 'ਚ ਪੰਜਾਬੀ ਨੌਜਵਾਨ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਨਗ ਉਤਾਰਨ ਵਾਲੇ ਲੋਕਾਂ ਵੱਲੋਂ ਕੁਝ ਕਾਗਜ਼ਾਤ ਦਿਖਾਏ ਗਏ ਪਰ ਚੀਮਾ ਨੇ ਮਾਲ ਨੂੰ ਜ਼ਬਤ ਕਰਨ ਦੀ ਕਾਰਵਾਈ ਨੂੰ ਬਿਨਾਂ ਰੁਕੇ ਜਾਰੀ ਰੱਖਿਆ। ਇਸਦੇ ਬਾਅਦ ਰੇਲਵੇ ਅਧਿਕਾਰੀਆਂ ਨਾਲ ਸੰਪਰਕ ਕਰਦੇ ਹੋਏ 23 ਦੇ ਲੱਗਭਗ ਨਗਾਂ ਨੂੰ ਜ਼ਬਤ ਕਰ ਲਿਆ ਗਿਆ। ਨਗਾਂ ਨਾਲ ਸਬੰਧਤ ਉਕਤ ਲੋਕਾਂ ਨੂੰ ਸੋਮਵਾਰ ਦੇ ਬਾਅਦ ਜੀ. ਐੱਸ. ਟੀ. ਭਵਨ ਵਿਚ ਬਿੱਲਾਂ ਨਾਲ ਬੁਲਾਇਆ ਗਿਆ ਹੈ। ਲਗਭਗ 5 ਘੰਟੇ ਤਕ ਚੱਲੀ ਇਸ ਕਾਰਵਾਈ ਵਿਚ ਜ਼ਬਤ ਹੋਏ ਨਗਾਂ ਨੂੰ ਜੀ. ਐੱਸ. ਟੀ. ਭਵਨ ਵਿਚ ਭਿਜਵਾ ਦਿੱਤਾ ਗਿਆ ਹੈ। ਉਕਤ ਪੂਰੀ ਕਾਰਵਾਈ ਏ. ਟੀ. ਸੀ. ਮੋਬਾਈਲ ਵਿੰਗ ਸੰਜੀਵ ਮਦਾਨ ਦੇ ਯੋਗ ਮਾਰਗਦਰਸ਼ਨ ਵਿਚ ਹੋਈ, ਜਦੋਂ ਕਿ ਮੌਕੇ ’ਤੇ ਇੰਸ. ਭੁਪਿੰਦਰ ਭੱਟੀ, ਏ.ਐੱਸ. ਆਈ. ਪ੍ਰਗਟ ਸਿੰਘ, ਜੀ. ਐੱਸ. ਟੀ. ਤੋਂ ਦਲਜੀਤ ਕੌਰ ਆਦਿ ਮੌਜੂਦ ਰਹੇ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 13 ਤੋਂ 15 ਅਕਤੂਬਰ ਤੱਕ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ, ਠੇਕੇ ਵੀ ਰਹਿਣਗੇ ਬੰਦ

5 ਨਗਾਂ ਨੂੰ ਲੱਗਾ ਢਾਈ ਲੱਖ ਜੁਰਮਾਨਾ
ਬੀਤੇ ਦਿਨੀਂ ਵਿਭਾਗ ਵੱਲੋਂ ਰੇਲਵੇ ਸਟੇਸ਼ਨ ਤੋਂ 5 ਨਗਾਂ ਨੂੰ ਜ਼ਬਤ ਕੀਤਾ ਗਿਆ ਸੀ। ਇਨ੍ਹਾਂ ਵਿਚ ਜੁੱਤੀਆਂ ਦੇ ਸੋਲ ਨਾਲ ਸਬੰਧਤ 3 ਨਗਾਂ ਨੂੰ 2 ਲੱਖ ਰੁਪਏ ਜੁਰਮਾਨਾ ਲੱਗਾ ਸੀ, ਜਦੋਂ ਕਿ ਸਟੀਲ ਦੇ ਭਾਂਡਿਆਂ ਨਾਲ ਸਬੰਧਤ ਨਗਾਂ ਨੂੰ 55 ਹਜ਼ਾਰ ਰੁਪਏ ਜੁਰਮਾਨਾ ਠੋਕਿਆ ਗਿਆ ਹੈ। ਉਕਤ ਕਾਰਵਾਈ ਦੇ ਬਾਅਦ ਤੋਂ ਬਿਨਾਂ ਬਿੱਲ ਦੇ ਮਾਲ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਮਾਂ ਨੂੰ 24 ਘੰਟਿਆਂ ਦੇ ਅਲਰਟ ’ਤੇ ਰੱਖਿਆ ਗਿਆ ਹੈ ਤਾਂ ਕਿ ਬਿਨਾਂ ਬਿੱਲ ਦੇ ਆਉਣ ਵਾਲੇ ਮਾਲ ਨੂੰ ਤੁਰੰਤ ਪ੍ਰਭਾਵ ਨਾਲ ਫੜਿਆ ਜਾ ਸਕੇ ਅਤੇ ਸਰਕਾਰ ਨੂੰ ਚੂਨਾ ਲੱਗਣ ਤੋਂ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ- 9 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਭਿਆਨਕ ਹਾਦਸੇ 'ਚ ਮੌਤ, ਕੈਨੇਡਾ ਜਾਣ ਦੀ ਸੀ ਤਿਆਰੀ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News