ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਹਥਿਆਰ ਬਰਾਮਦ
Saturday, Jan 26, 2019 - 12:55 PM (IST)
ਅੰਮ੍ਰਿਤਸਰ (ਗੁਰਪ੍ਰੀਤ ਚਾਵਲਾ) : ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਜੀ.ਆਰ.ਪੀ. ਪੁਲਸ ਨੇ ਚੈਕਿੰਗ ਦੌਰਾਨ ਰਾਈਫਲਾਂ ਤੇ ਜਿੰਦਾ ਕਾਰਤੂਸ ਬਰਮਾਦ ਕੀਤੇ ਹਨ।
ਜਾਣਕਾਰੀ ਮੁਤਾਬਕ ਪੁਲਸ ਪਾਰਟੀ ਨੇ ਚੈਕਿੰਗ ਦੌਰਾਨ ਸਟੇਸ਼ਨ ਦੇ ਪਲੇਟਫਾਰਮ 6 ਤੇ 7 ਦੀਆਂ ਪੌੜੀਆਂ 'ਤੇ ਪਏ ਇਕ ਲਾਵਾਰਿਸ ਬੈਗ 'ਚੋਂ 3 ਰਾਈਫਲਾਂ ਤੇ 9 ਜਿੰਦਾ ਕਾਰਤੂਸ ਬਰਾਮਦ ਕੀਤੇ। ਪੁਲਸ ਨੇ ਹਥਿਆਰ ਆਪਣੇ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰਕੇ ਸਟੇਸ਼ਨ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
26 ਜਨਵਰੀ ਮੌਕੇ ਇਸ ਤਰ੍ਹਾਂ ਰੇਲਵੇ ਸਟੇਸ਼ਨ ਤੋਂ ਹਥਿਆਰ ਮਿਲਣਾ ਇਕ ਚਿੰਤਾ ਦਾ ਵਿਸ਼ਾ ਹੈ। ਇਸ ਲਈ ਜੇਕਰ ਤੁਹਾਨੂੰ ਵੀ ਕੋਈ ਲਾਵਾਰਿਸ ਸਾਮਾਨ ਮਿਲਦਾ ਹੈ ਤਾਂ ਇਸ ਸਬੰਧੀ ਤੁਰੰਤ ਪੁਲਸ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।