ਜ਼ਮੀਨੀ ਝਗਡ਼ੇ ਨੂੰ ਲੈ ਕੇ ਚਚੇਰੇ ਭਰਾਵਾਂ ’ਚ ਗੋਲੀ ਚੱਲੀ, 1 ਜ਼ਖਮੀ

07/10/2018 5:46:40 AM

ਪਟਿਆਲਾ, (ਜੋਸਨ)- ਸਨੌਰ-ਪਟਿਆਲਾ ਰੋਡ ’ਤੇ  ਕੈਂਟਲ ਪਬਲਿਕ ਸਕੂਲ ਦੇ ਪਿੱਛੇ ਜ਼ਮੀਨ ਦੇ ਝਗਡ਼ੇ ਨੂੰ ਲੈ ਕੇ 2 ਚਚੇਰੇ ਭਰਾਵਾਂ ਵਿਚ ਗੋਲੀ ਚੱਲਣ ਕਰ ਕੇ  1 ਵਿਅਕਤੀ  ਗੰਭੀਰ ਜ਼ਖਮੀ ਹੋ ਗਿਆ।  ਉਸ  ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।  ਥਾਣਾ ਸਨੌਰ ਦੇ ਏ. ਐੈੱਸ. ਆਈ. ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਬਲਜਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਦੋਵੇਂ ਚਚੇਰੇ ਭਰਾ ਹਨ। ਇਨ੍ਹਾਂ ਦੀ ਸਨੌਰ-ਪਟਿਆਲਾ ਰੋਡ ’ਤੇ ਕੈਂਟਲ ਸਕੂਲ ਦੇ ਪਿੱਛੇ  8.50 ਕਿੱਲੇ ਜ਼ਮੀਨ ਹੈ। ਇਸ  ਦਾ ਕੇਸ  ਅਦਾਲਤ ਵਿਚ ਚੱਲ ਰਿਹਾ ਹੈ। ਸੋਮਵਾਰ ਸਵੇਰੇ ਬਲਜਿੰਦਰ ਸਿੰਘ ਇਸ ਜ਼ਮੀਨ ਵਿਚ ਝੋਨਾ ਲਾਉਣ ਆਇਆ। ਇਸ ਦੀ ਸੂਚਨਾ ਮਿਲਦੇ ਹੀ ਉਸ ਦਾ ਚਚੇਰਾ ਭਰਾ ਭੁਪਿੰਦਰ ਸਿੰਘ  ਜੋ ਪੁਰਾਣਾ ਲਾਲ ਬਾਗ ਪਟਿਆਲਾ ਵਿਖੇ ਰਹਿੰਦਾ ਹੈ,  ਮੌਕੇ  ’ਤੇ ਪਹੁੰਚਿਆ ਤਾਂ ਅੱਗੇ ਬਲਜਿੰਦਰ ਸਿੰਘ  ਝੋਨਾ ਲਾ ਰਿਹਾ ਸੀ। ਉਸ ਨੂੰ ਰੋਕਣ ਸਮੇਂ ਦੋਵਾਂ ਵਿਚ ਤਕਰਾਰ ਵਧ ਗਈ। 
ਇਸ ’ਤੇ ਗੁੱਸੇ ਵਿਚ ਆ ਕੇ ਭੁਪਿੰਦਰ ਸਿੰਘ ਨੇ ਅਾਪਣੇ ਚਚੇਰੇ ਭਰਾ ’ਤੇ ਆਪਣੀ 32 ਬੋਰ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ,  ਜੋ ਬਲਜਿੰਦਰ ਸਿੰਘ ਦੇ ਪੱਟ ’ਚ ਲੱਗਣ  ਕਾਰਨ  ਉਹ ਗੰਭੀਰ ਜ਼ਖਮੀ  ਹੋ  ਕੇ ਉਥੇ ਹੀ ਡਿੱਗ ਪਿਆ।  
 ਸੂਚਨਾ ਮਿਲਣ ’ਤੇ ਥਾਣਾ ਸਨੌਰ  ਦੀ ਪੁਲਸ ਪਾਰਟੀ ਜਾਂਚ ਕਰਨ ਲਈ ਮੌਕੇ ’ਤੇ ਪੁੱਜੀ। ਇਸ ਸਬੰਧੀ ਗੁਰਵਿੰਦਰ ਸਿੰਘ ਬੱਲ ਥਾਣਾ ਮੁਖੀ ਸਨੌਰ ਨੇ ਦੱਸਿਆ ਕਿ ਬਲਜਿੰਦਰ ਸਿੰਘ ਦੇ ਬਿਆਨਾਂ ਦੇ ਅਾਧਾਰ ’ਤੇ ਭੁਪਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਖ਼ਿਲਾਫ ਥਾਣਾ ਸਨੌਰ ਵਿਖੇ ਅਧੀਨ ਧਾਰਾ 307, 27, 54, 59 ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂੁ ਕਰ ਦਿੱਤੀ ਹੈ।
 


Related News