ਆਨਲਾਈਨ ਸਾਈਟ ''ਤੇ ਲੱਭੀ ਸੀ ਲਾੜੀ, ਬੱਚਾ ਜੰਮਣ ਤੋਂ ਬਾਅਦ ਪੈ ਗਿਆ ਭੜਥੂ, ਜਾਣੋ ਹੈਰਾਨ ਕਰ ਦੇਣ ਵਾਲਾ ਮਾਮਲਾ
Friday, Feb 10, 2023 - 12:56 AM (IST)
ਹੁਸ਼ਿਆਰਪੁਰ (ਅਮਰੀਕ ਕੁਮਾਰ) : ਦੇਸ਼ 'ਚ ਆਏ ਦਿਨ ਲੋਕ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਆਨਲਾਈਨ ਠੱਗ ਅਲੱਗ-ਅਲੱਗ ਤਰੀਕਿਆਂ ਨਾਲ ਲੋਕਾਂ ਨੂੰ ਠੱਗ ਰਹੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਰਹਿਣ ਵਾਲੇ ਗੁਰਜੰਟ ਨਾਂ ਦੇ ਨੌਜਵਾਨ ਨੂੰ ਦੀਪਿਕਾ ਨਾਂ ਦੀ ਲੜਕੀ ਨੇ ਗਲਤ ਜਾਣਕਾਰੀ ਦੇ ਕੇ ਉਸ ਨਾਲ ਵਿਆਹ ਕਰਵਾ ਲਿਆ।
ਇਹ ਵੀ ਪੜ੍ਹੋ : ਭੈਣ ਨਾਲ ਨੌਜਵਾਨ ਦੀ ਦੋਸਤੀ ਨਹੀਂ ਸੀ ਪਸੰਦ, ਕਤਲ ਕਰਨ ਤੋਂ ਬਾਅਦ ਗਿਆ ਗੰਗਾ ਨਹਾਉਣ
ਪੀੜਤ ਗੁਰਜੰਟ ਨੇ ਦੱਸਿਆ ਕਿ ਉਸ ਨੇ ਇਕ ਆਨਲਾਈਨ ਸਾਈਟ 'ਤੇ ਇਕ ਲੜਕੀ ਨਾਲ ਸੰਪਰਕ ਕੀਤਾ, ਜੋ ਬੈਂਗਲੁਰੂ ਦੀ ਰਹਿਣ ਵਾਲੀ ਸੀ, ਜਿਸ ਦਾ ਨਾਂ ਦੀਪਿਕਾ ਸੀ। ਉਸ ਨੇ ਗੁਰਜੰਟ ਨੂੰ ਦੱਸਿਆ ਕਿ ਉਹ ਏਅਰ ਫੋਰਸ ਵਿੱਚ ਜੌਬ ਕਰਦੀ ਹੈ ਅਤੇ ਦੋਵਾਂ ਦਾ 12 ਜੁਲਾਈ 2020 ਨੂੰ ਵਿਆਹ ਹੋ ਗਿਆ ਤੇ 5 ਅਗਸਤ 2020 ਨੂੰ ਹੀ ਦੀਪਿਕਾ ਆਪਣੇ ਪੇਕੇ ਘਰ ਚਲੀ ਗਈ। ਬੈਂਗਲੁਰੂ ਰਹਿੰਦਿਆਂ ਹੀ ਦੀਪਿਕਾ ਦੇ ਬੱਚਾ ਹੋ ਗਿਆ ਪਰ ਉਹ ਇਹ ਕਹਿ ਰਹੀ ਹੈ ਕਿ ਬੱਚਾ ਗੁਰਜੰਟ ਦਾ ਨਹੀਂ ਹੈ ਕਿ ਉਸ ਨੇ ਉਸ ਨਾਲ ਸਰੀਰਕ ਸਬੰਧ ਨਹੀਂ ਬਣਾਏ ਤੇ ਗੁਰਜੰਟ ਅਤੇ ਉਸ ਦੀ ਮਾਂ ਖ਼ਿਲਾਫ਼ ਥਾਣੇ ਵਿੱਚ ਇਕ ਕੰਪਲੇਟ ਦੇ ਦਿੱਤੀ ਕਿ ਮੇਰੇ ਸਹੁਰਾ ਪਰਿਵਾਰ ਵੱਲੋਂ ਮੈਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਬਟਾਲਾ ਵਾਸੀ, ਘਰਾਂ ਦੇ ਬਾਹਰ ਖੜ੍ਹਾ ਸੀਵਰੇਜ ਦਾ ਪਾਣੀ, ਦੇਖੋ ਹਾਲਾਤ
ਇਸ ਮਾਮਲੇ 'ਚ ਗੁਰਜੰਟ ਦੇ ਵਕੀਲ ਵੱਲੋਂ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਗਵਾਹ ਬਣਿਆ ਗਿਆ ਹੈ। ਇਸ ਸਬੰਧੀ ਜਦੋਂ ਗੁਰਜੰਟ ਦੇ ਵਕੀਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸੁੰਦਰ ਸ਼ਾਮ ਅਰੋੜਾ ਤੇ ਦੀਪਿਕਾ ਦੀ ਇਕ ਆਡੀਓ ਹੈ, ਜਿਸ ਵਿੱਚ ਦੀਪਿਕਾ ਤੇ ਗੁਰਜੰਟ ਦੀ ਮੈਰਿਜ ਜੋ ਰਜਿਸਟਰਡ ਹੋਈ ਸੀ, ਵਿੱਚ ਦੀਪਿਕਾ ਦੇ ਸਾਰੇ ਕਾਗਜ਼ ਜਾਅਲੀ ਸਨ। ਉਸ ਵਿੱਚ ਅਰੋੜਾ ਨੇ ਦੀਪਿਕਾ ਦੀ ਮਦਦ ਕੀਤੀ ਸੀ। ਕੇਸ ਦੀ ਅਗਲੀ ਪੇਸ਼ੀ ਤਾਰੀਖ 4/3/2023 ਪਾਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।