ਮੁਕਤਸਰ ’ਚ ਵੱਡੀ ਵਾਰਦਾਤ, ਡੀ. ਜੇ. ਨੂੰ ਲੈ ਕੇ ਲਾੜੇ ਦੀ ਤਾਈ ਦਾ ਕਤਲ

Sunday, Dec 17, 2023 - 06:37 PM (IST)

ਮੁਕਤਸਰ ’ਚ ਵੱਡੀ ਵਾਰਦਾਤ, ਡੀ. ਜੇ. ਨੂੰ ਲੈ ਕੇ ਲਾੜੇ ਦੀ ਤਾਈ ਦਾ ਕਤਲ

ਮਲੋਟ (ਸ਼ਾਮ ਜੁਨੇਜਾ) : ਥਾਣਾ ਲੰਬੀ ਦੇ ਪਿੰਡ ਖੁੱਡੀਆਂ ਮਹਾ ਸਿੰਘ ਵਿਖੇ ਡੀ. ਜੇ. ਬੰਦ ਕਰਵਾਉਣ ਨੂੰ ਲੈ ਕੇ ਹੋਏ ਝਗੜੇ ’ਚ ਲਾੜੇ ਦੀ ਤਾਈ ਦੀ ਮੌਤ ਹੋ ਗਈ ਹੈ। ਇਸ ਵਾਰਦਾਤ ਵਿਚ ਚਾਰ ਹੋਰ ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਇਸ ਮਾਮਲੇ ’ਚ ਲੰਬੀ ਪੁਲਸ ਨੇ 5 ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਹਰਬੰਸ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਖੁੱਡੀਆਂ ਮਹਾਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਵਿਆਹ ਸੀ। ਵਿਆਹ ਦਾ ਪ੍ਰੋਗਰਾਮ ਖਤਮ ਹੋਣ ’ਤੇ ਡੀ. ਜੇ. ਬੰਦ ਕਰਵਾ ਦਿੱਤਾ ਗਿਆ, ਇਸ ’ਤੇ ਗੁਆਂਢੀ ਆਏ ਅਤੇ ਡੀ. ਜੇ. ਮੁੜ ਚਲਵਾ ਲਿਆ। ਉਨ੍ਹਾਂ ਨੇ ਰਾਤ ਸਮੇਂ ਡੀ. ਜੇ. ਬੰਦ ਕਰਨ ਲਈ ਕਿਹਾ ਤਾਂ ਨਛੱਤਰ ਸਿੰਘ ਉਸ ਦੇ ਪੁੱਤਰ ਹਰਗੋਬਿੰਦ ਸਿੰਘ ਅਤੇ ਰੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਦੋਸਤ ਗੁਰਪ੍ਰੀਤ ਸਿੰਘ ਅਤੇ ਅਰਜਨ ਸਿੰਘ ਨੇ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। 

ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਦੌਰਾਨ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਜਾਰੀ ਕੀਤਾ ਅਲਰਟ

ਇਸ ਹਮਲੇ ’ਚ ਉਸ ਦੀ ਮਾਤਾ ਗੁਰਮੇਲ ਕੌਰ ਦੀ ਮੌਤ ਹੋ ਗਈ ਅਤੇ ਉਸ ਦੇ ਅਤੇ 2 ਔਰਤਾਂ ਸਮੇਤ 4 ਜਾਣਿਆਂ ਦੇ ਸੱਟਾਂ ਲੱਗੀਆਂ। ਇਸ ਮਾਮਲੇ ’ਤੇ ਥਾਣਾ ਲੰਬੀ ਦੇ ਮੁੱਖ ਅਫਸਰ ਰਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਹਰਬੰਸ ਸਿੰਘ ਦੇ ਬਿਆਨਾਂ ’ਤੇ ਨਛੱਤਰ ਸਿੰਘ, ਹਰਗੋਬਿੰਦ ਸਿੰਘ, ਰੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਅਰਜਨ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਹੋ ਗਿਆ ਹੈ। ਇਸ ਮਾਮਲੇ ’ਚ ਪੁਲਸ ਵੱਲੋਂ ਅਗਲੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮੋਹਾਲੀ, ਪਟਿਆਲਾ ਤੋਂ ਬਾਅਦ ਹੁਣ ਮੋਗਾ ’ਚ ਪੁਲਸ ਵੱਲੋਂ ਤਿੰਨ ਗੈਂਗਸਟਰਾਂ ਦਾ ਐਨਕਾਊਂਟਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News