D.S.P ਰਣਵੀਰ ਸਿੰਘ ਦੇ ਪਰਿਵਾਰ ਨਾਲ ਖੁਫੀਆ ਵਿੰਗ ਪੰਜਾਬ ਦੇ D.G.P ਨੇ ਕੀਤਾ ਦੁੱਖ ਸਾਂਝਾ
Monday, Nov 11, 2019 - 08:07 PM (IST)

ਬੁਢਲਾਡਾ(ਮਨਜੀਤ)- ਪਿਛਲੇ ਦਿਨੀ ਖੁਫੀਆ ਵਿੰਗ ਡੀ.ਐੱਸ.ਪੀ ਮਾਨਸਾ ਰਣਵੀਰ ਸਿੰਘ ਪਹਿਲਵਾਨ ਬੁਢਲਾਡਾ ਦੀ ਕਿਸੇ ਭਿਆਨਕ ਬਿਮਾਰੀ ਨਾਲ ਮੌਤ ਹੋ ਗਈ। ਅੱਜ ਉਨ੍ਹਾਂ ਦੇ ਪਰਿਵਾਰ ਨਾਲ ਬੁਢਲਾਡਾ ਗ੍ਰਹਿ ਵਿਖੇ ਉੱਚੇਚੇ ਤੌਰ ਤੇ ਦੁੱਖ ਸਾਂਝਾ ਕਰਨ ਲਈ ਖੁਫੀਆ ਵਿੰਗ ਪੰਜਾਬ ਦੇ ਡੀ.ਜੀ.ਪੀ ਬੀ.ਕੇ ਭਾਵੜਾ ਆਈ.ਪੀ.ਐੱਸ, ਡਿਪਟੀ ਕਮਿਸ਼ਨਰ ਮਨਸਾ ਸ਼੍ਰੀਮਤੀ ਅਪਨੀਤ ਰਿਆਤ ਆਈ.ਏ.ਐੱਸ ਮਾਨਸਾ ਅਤੇ ਐੱਸ.ਐੱਸ.ਪੀ ਮਾਨਸਾ ਡਾ: ਨਰਿੰਦਰ ਸਿੰਘ ਭਾਰਗਵ ਨੇ ਮ੍ਰਿਤਕ ਦੀ ਮਾਤਾ ਸੁਰਜੀਤ ਕੌਰ, ਪਤਨੀ ਮਨਿੰਦਰ ਕੋਰ, ਬੇਟਾ ਗੁਰਕੀਰਤ ਸਿੰਘ ਆਦਿ ਪਰਿਵਾਰ ਦੇ ਆਗੂਆਂ ਨਾਲ ਇੱਕ ਘੰਟਾ ਬਿਤਾਇਆ। ਉਨ੍ਹਾਂ ਪਰਿਵਾਰ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਇਹ ਕੁਦਰਤ ਦਾ ਭਾਣਾ ਹੈ, ਜਿਸ ਨੂੰ ਹਰ ਹੀਲੇ ਮੰਨਣਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਅਤੇ ਪੁਰੀ ਪੰਜਾਬ ਪੁਲਸ ਇਸ ਦੁੱਖ ਦੀ ਘੜੀ ਵਿੱਚ ਦੁੱਖੀ ਪਰਿਵਾਰ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਖੜੀ ਹੈ। ਇਸ ਮੌਕੇ ਪਰਿਵਾਰ ਵੱਲੋਂ ਉਨ੍ਹਾਂ ਨਾਲ ਕੁਝ ਵਿਭਾਗੀ ਰਿਆਤਾਂ ਅਤੇ ਸੁਵਿਧਾਵਾਂ ਬਾਰੇ ਵੀ ਗੱਲਬਾਤ ਸਾਂਝੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਅਤੇ ਐੱਸ.ਐੱਸ.ਪੀ ਡਾ: ਨਰਿੰਦਰ ਭਾਰਗਵ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਕਿਸੇ ਵੀ ਸਮੇਂ ਕੋਈ ਦਿੱਕਤ ਹੋਵੇ ਤਾਂ ਉਨ੍ਹਾਂ ਨਾਲ ਪਰਿਵਾਰ ਦਾ ਮੈਂਬਰ ਸੰਪਰਕ ਕਰ ਸਕਦਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ, ਐੱਸ.ਐੱਸ.ਪੀ ਡਾ: ਨਰਿੰਦਰ ਭਾਰਗਵ, ਐੱਸ.ਪੀ ਕੁਲਦੀਪ ਸਿੰਘ ਸੋਹੀ, ਡੀ.ਐੱਸ.ਪੀ ਜਤਿੰਦਰਪਾਲ ਸਿੰਘ ਮਾਨਸਾ, ਸੀ.ਆਈ.ਡੀ ਦੇ ਏ.ਆਈ.ਜੀ ਬਲਵੀਰ ਸਿੰਘ, ਜਸਵੀਰ ਸਿੰਘ ਜੱਸੀ ਬਾਬਾ, ਬਲਵੀਰ ਸਿੰਘ, ਪਰਵਿੰਦਰ ਸਿੰਘ ਡੀ.ਐੱਸ.ਪੀ, ਥਾਣਾ ਸਦਰ ਦੀ ਮੁੱਖੀ ਜਸਵਿੰਦਰ ਕੌਰ, ਬਿਕਰਮਜੀਤ ਸਿੰਘ ਵਿੱਕੀ ਦਾਤੇਵਾਸ, ਗੁਰਮੇਲ ਸਿੰਘ ਫਫੜੇ ਭਾਈਕੇ, ਪਲਵਿੰਦਰ ਸਿੰਘ ਸਿਰਸਾ ਤੋਂ ਇਲਾਵਾ ਹੋਰਨਾਂ ਨੇ ਦੁੱਖ ਸਾਂਝਾ ਕੀਤਾ।