ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਲਾਜ਼ਮੀ ਹੋਣ ਜਾ ਰਿਹਾ ਇਹ Rule, ਧਿਆਨ ਨਾਲ ਪੜ੍ਹ ਲਓ ਖ਼ਬਰ

Wednesday, Oct 29, 2025 - 11:29 AM (IST)

ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਲਾਜ਼ਮੀ ਹੋਣ ਜਾ ਰਿਹਾ ਇਹ Rule, ਧਿਆਨ ਨਾਲ ਪੜ੍ਹ ਲਓ ਖ਼ਬਰ

ਚੰਡੀਗੜ੍ਹ (ਸ਼ੀਨਾ) : ਕੇਂਦਰ ਸਰਕਾਰ ਵਲੋਂ ਜੂਨ 2025 'ਚ ਜਾਰੀ ਕੀਤੇ ਗਏ ਡਰਾਫਟ ਨੋਟੀਫਿਕੇਸ਼ਨ ਦੇ ਅਨੁਸਾਰ ਨਵੇਂ ਨਿਯਮ ਦਾ ਉਦੇਸ਼ ਡਰਾਈਵਰ ਅਤੇ ਪਿੱਛੇ ਬੈਠਣ ਵਾਲੇ ਦੋਹਾਂ ਲਈ ਸੜਕ ਸੁਰੱਖਿਆ ਨੂੰ ਵਧਾਉਣਾ ਹੈ। ਦਰਅਸਲ ਜਨਵਰੀ 2026 ਤੋਂ ਟ੍ਰਾਈਸਿਟੀ 'ਚ ਦੋਪਹੀਆ ਵਾਹਨ 'ਤੇ ਦੋਹਾਂ ਸਵਾਰੀਆਂ ਲਈ ਦੋ ਹੈਲਮੇਟ ਦੀ ਸੁਰੱਖਿਆ ਲਾਜ਼ਮੀ ਹੋਵੇਗੀ। ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਕੇਂਦਰੀ ਮੋਟਰ ਵਾਹਨ (ਸੋਧ) ਨਿਯਮ, 2025 ਦੇ ਲਾਗੂ ਹੋਣ ਦੀ ਮਿਤੀ ਤੋਂ ਤਿੰਨ ਮਹੀਨਿਆਂ ਦੇ ਅੰਦਰ ਦੋਪਹੀਆ ਵਾਹਨ ਨਿਰਮਾਤਾ ਦੋਪਹੀਆ ਵਾਹਨ ਦੀ ਖ਼ਰੀਦ ਦੇ ਸਮੇਂ ਭਾਰਤੀ ਮਿਆਰ ਬਿਊਰੋ ਰਾਹੀਂ ਨਿਰਧਾਰਤ ਵਿਸ਼ੇਸ਼ਤਾਵਾਂ ਦੇ ਅਨੁਸਾਰ ਦੋ ਸੁਰੱਖਿਆਤਮਕ ਹੈਲਮੇਟ ਸਪਲਾਈ ਕਰੇਗਾ। ਦੋਪਹੀਆ ਵਾਹਨ ਨਿਰਮਾਤਾਵਾਂ ਲਈ ਖ਼ਰੀਦਦਾਰੀ ਸਮੇਂ ਗਾਹਕਾਂ ਨੂੰ ਦੋ ਹੈਲਮੇਟ ਪ੍ਰਦਾਨ ਕਰਨਾ ਲਾਜ਼ਮੀ ਹੋਵੇਗਾ। ਜਿਸਦੇ ਨਾਲ ਹਾਦਸਿਆਂ 'ਤੇ ਲਗਾਮ ਲਗੇਗੀ। 

ਇਹ ਵੀ ਪੜ੍ਹੋ : ਪੰਜਾਬ ਦੇ 3 ਲੱਖ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਰਕਾਰ ਨੇ ਸ਼ੁਰੂ ਕੀਤਾ ਇਹ ਪ੍ਰੋਗਰਾਮ

ਉਂਝ ਤਾਂ ਬਾਈਕ ਰਾਈਡਰ ਵੀ ਕਿਰਾਏ ਦੀ ਰਾਈਡ 'ਤੇ ਦੋ ਹੈਲਮੇਟ ਇਸਤੇਮਾਲ ਕਰਦੇ ਹਨ ਪਰ ਨਿੱਜੀ ਵਾਹਨ ਚਾਲਕ ਵਾਲੇ ਅਤੇ ਬੈਟਰੀ ਸਕੂਟਰ ਚਾਲਕ ਹੈਲਮੇਟ ਨਹੀਂ ਪਾਉਂਦੇ। ਇਸ ਦੇ ਨਾਲ ਸੜਕ ਨਿਯਮਾਂ ਦੀ ਉਲੰਘਣਾ ਤਾਂ ਕਰਦੇ ਹਨ, ਨਾਲ ਹੀ ਤੇਜ਼ ਰਫ਼ਤਾਰੀ ਹਾਦਸਿਆਂ ਦਾ ਸ਼ਿਕਾਰ ਬਣਦੇ ਹਨ। ਦੱਸਣਯੋਗ ਹੈ ਕਿ ਪੰਜਾਬ-ਟ੍ਰਾਈਸਿਟੀ 'ਚ ਹਾਦਸਿਆਂ ਦੀ ਵੱਧ ਰਹੀ ਗਿਣਤੀ ਦੇ ਵਿਚਕਾਰ ਇਹ ਫ਼ੈਸਲਾ ਸੜਕ ਸੁਰੱਖਿਆ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਸੜਕ ਹਾਦਸਿਆਂ ਬਾਰੇ ਪੀ. ਜੀ. ਆਈ. ਦੇ ਡਾਕਟਰਾਂ ਦਾ ਕਹਿਣਾ ਹੈ ਕਿ ਹੈਲਮੇਟ ਦੀ ਲਾਪਰਵਾਹੀ ਕਾਰਨ ਹਰ ਸਾਲ ਸੈਂਕੜੇ ਜਾਨਾਂ ਜਾਂਦੀਆਂ ਹਨ। ਚੰਡੀਗੜ੍ਹ, ਮੋਹਾਲੀ, ਪੰਚਕੂਲਾ ਅਤੇ ਜ਼ੀਰਕਪੁਰ ਖੇਤਰਾਂ 'ਚ ਦੋਪਹੀਆ ਵਾਹਨ ਹਾਦਸਿਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਟ੍ਰੈਫਿਕ ਪੁਲਸ ਦੇ ਅੰਕੜਿਆਂ ਅਨੁਸਾਰ ਸੜਕ ਹਾਦਸਿਆਂ 'ਚ ਮਰਨ ਵਾਲਿਆਂ ਵਿੱਚੋਂ ਲਗਭਗ 60 ਫ਼ੀਸਦੀ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ। 2022 ਵਿੱਚ ਚੰਡੀਗੜ੍ਹ ਵਿੱਚ ਸੜਕ ਹਾਦਸਿਆਂ ਵਿੱਚ 83 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ 40 ਦੋਪਹੀਆ ਵਾਹਨ ਸਵਾਰ ਸਨ। ਇਹ ਗਿਣਤੀ 2023 ਵਿੱਚ ਘੱਟ ਕੇ 67 ਮੌਤਾਂ ਹੋ ਗਈ ਪਰ ਫਿਰ ਵੀ ਕਰੀਬਤਿੰਨ ਹਾਦਸਿਆਂ ਵਿੱਚੋਂ ਇੱਕ ਵਿੱਚ ਸਿਰ ਦੀਆਂ ਸੱਟਾਂ ਸਨ। ਮੋਹਾਲੀ ਵਿੱਚ 2023 ਵਿੱਚ 320 ਮੌਤਾਂ ਦਰਜ ਕੀਤੀਆਂ ਗਈਆਂ, ਇਨ੍ਹਾਂ ਵਿੱਚੋਂ 172 ਦੋਪਹੀਆ ਵਾਹਨ ਸਵਾਰ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਹੋ ਗਿਆ ਵੱਡਾ ਐਲਾਨ, ਮਾਨ ਸਰਕਾਰ ਨੇ ਖਿੱਚੀ ਤਿਆਰੀ, ਪੜ੍ਹੋ ਪੂਰੀ ਖ਼ਬਰ
ਮਾਹਰਾਂ ਦੀ ਰਾਏ
ਡਾ. ਆਰ. ਕੇ. ਸ਼ਰਮਾ, ਪੀ. ਜੀ. ਆਈ. ਐੱਮ. ਈ. ਆਰ. ਦੇ ਨਿਊਰੋਟ੍ਰੌਮਾ ਵਿਭਾਗ ਦੇ ਸੀਨੀਅਰ ਸਰਜਨ ਕਹਿੰਦੇ ਹਨ ਕਿ ਸਾਡੇ ਐਮਰਜੈਂਸੀ ਵਿਭਾਗ ਵਿੱਚ ਆਉਣ ਵਾਲੇ 10 ਵਿੱਚੋਂ 6 ਮਰੀਜ਼ਾਂ ਨੂੰ ਸਿਰ ਵਿੱਚ ਗੰਭੀਰ ਸੱਟਾਂ ਲੱਗਦੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦੋਪਹੀਆ ਵਾਹਨ ਸਵਾਰ ਹਨ, ਜੋ ਹੈਲਮੇਟ ਨਹੀਂ ਪਹਿਨਦੇ। 70 ਫ਼ੀਸਦੀ ਤੋਂ ਵੱਧ ਸਿਰ ਦੀਆਂ ਸੱਟਾਂ ਨੂੰ ਰੋਕਿਆ ਜਾ ਸਕਦਾ ਹੈ। ਜੇਕਰ ਸਹੀ ਢੰਗ ਨਾਲ ਫਿਟਿੰਗ ਵਾਲਾ ਹੈਲਮੇਟ ਪਹਿਨਿਆ ਜਾਵੇ। ਡਾ. ਸ਼ਰਮਾ ਨੇ ਇਹ ਵੀ ਦੱਸਿਆ ਕਿ ਛੋਟੀਆਂ-ਮੋਟੀਆਂ ਸੱਟਾਂ ਵੀ ਅੰਦਰੂਨੀ ਖੂਨ ਵਹਿਣ ਜਾਂ ਦਿਮਾਗ ਵਿੱਚ ਸੋਜ ਦਾ ਕਾਰਨ ਬਣ ਸਕਦੀਆਂ ਹਨ। ਅਜਿਹੇ ਮਾਮਲਿਆਂ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਮੇਂ ਸਿਰ ਹਸਪਤਾਲ ਪਹੁੰਚਣਾ ਅਤੇ ਸਿਰ ਦੀ ਸੱਟ ਨੂੰ ਘੱਟ ਨਾ ਸਮਝਣਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 

 


author

Babita

Content Editor

Related News