ਪੰਜਾਬ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ''ਚ ਵੱਡੀ ਘਟਨਾ, ਪਈਆਂ ਭਾਜੜਾਂ
Sunday, Jun 15, 2025 - 11:56 AM (IST)

ਕੋਟਕਪੂਰਾ (ਨਰਿੰਦਰ)-ਇਤਿਹਾਸਕ ਗੁਰਦੁਆਰਾ ਗੋਦਾਵਰੀਸਰ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਢਿੱਲਵਾਂ ਕਲਾਂ ਦੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਦੇ ਸਮੇਂ ਗ੍ਰੰਥੀ ਅਮਨਪਾਲ ਸਿੰਘ (23) ਪੁੱਤਰ ਬੇਅੰਤ ਸਿੰਘ ਵਾਸੀ ਬਾਘਾਪੁਰਾਣਾ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰੰਥੀ ਅਮਨਪਾਲ ਸਿੰਘ ਦਾ ਇਸ਼ਨਾਨ ਕਰਦੇ ਸਮੇਂ ਪੈਰ ਅਚਾਨਕ ਡੂੰਘੇ ਪਾਸੇ ਚਲਾ ਗਿਆ ਅਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧ ’ਚ ਥਾਣਾ ਸਦਰ ਕੋਟਕਪੂਰਾ ਦੀ ਪੁਲਸ ਵਲੋਂ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।
ਇਹ ਵੀ ਪੜ੍ਹੋ: ਦੁੱਖ਼ਦਾਈ ਖ਼ਬਰ: ਨਾਨਕੇ ਆਈ ਖੇਡ ਰਹੀ ਕੁੜੀ ਨਾਲ ਵਾਪਰਿਆ ਭਾਣਾ, ਡੁੱਬਣ ਕਾਰਨ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e