ਪੰਜਾਬ 'ਚ ਰਿਸ਼ਤੇ ਤਾਰ-ਤਾਰ : ਪੋਤੇ ਨੇ ਦਾਦੀ ਦਾ ਵੱਢ 'ਤਾ ਗਲਾ, ਮੌਤ ਮਗਰੋਂ ਲਾਸ਼ ਦੇ ਢਿੱਡ 'ਤੇ...
Thursday, Oct 16, 2025 - 10:42 AM (IST)

ਡੇਰਾਬੱਸੀ (ਗੁਰਜੀਤ/ਵਿਕਰਮਜੀਤ) : ਇੱਥੇ ਗੁਪਤਾ ਕਾਲੋਨੀ ’ਚ ਪੋਤੇ ਨੇ ਚਾਕੂ ਮਾਰ ਕੇ 70 ਸਾਲਾ ਦਾਦੀ ਦਾ ਕਤਲ ਕਰ ਦਿੱਤਾ। ਮੁਲਜ਼ਮ ਲੰਮੇ ਸਮੇਂ ਤੋਂ ਸ਼ਰਾਬ ਪੀਣ ਦਾ ਆਦੀ ਹੈ ਅਤੇ ਅਕਸਰ ਨਸ਼ੇ ’ਚ ਦਾਦੀ ਨਾਲ ਝਗੜਾ ਕਰਦਾ ਰਹਿੰਦਾ ਸੀ। ਉਸ ਨੇ ਗੁੱਸੇ ’ਚ ਆ ਕੇ ਚਾਕੂ ਨਾਲ ਦਾਦੀ ਦਾ ਗ਼ਲਾ ਵੱਢ ਦਿੱਤਾ। ਇੰਨਾ ਹੀ ਨਹੀਂ, ਲਾਸ਼ ਨੂੰ ਲੁਕਾਉਣ ਲਈ ਢਿੱਡ ’ਤੇ ਗੈਸ ਸਿਲੰਡਰ ਰੱਖ ਦਿੱਤਾ ਅਤੇ ਉੱਪਰ ਚਾਦਰ ਪਾ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਆਸ਼ੀਸ਼ ਸੈਣੀ (27) ਵਾਸੀ ਗਲੀ ਨੰਬਰ-11 ਵਜੋਂ ਹੋਈ ਹੈ। ਥਾਣਾ ਮੁਖੀ ਸੁਮਿਤ ਮੋਰ ਅਨੁਸਾਰ ਵੀਨਾ ਸੈਣੀ ਨੇ ਦੱਸਿਆ ਕਿ ਉਹ ਸਕੂਲ ’ਚ ਅਧਿਆਪਿਕਾ ਹੈ।
ਇਹ ਵੀ ਪੜ੍ਹੋ : ਨਵਨੀਤ ਚਤੁਰਵੇਦੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹੰਗਾਮਾ! ਪੰਜਾਬ ਤੇ ਚੰਡੀਗੜ੍ਹ ਪੁਲਸ ਆਹਮੋ-ਸਾਹਮਣੇ
ਪਤੀ ਅਤੇ ਵੱਡਾ ਪੁੱਤਰ ਕੰਮ ’ਤੇ ਸੀ। ਦੁਪਹਿਰ ਕਰੀਬ 2:50 ਵਜੇ ਘਰ ਆਈ ਤਾਂ ਛੋਟਾ ਪੁੱਤਰ ਆਸ਼ੀਸ਼ ਉਸ ਨੂੰ ਦੇਖਦਿਆਂ ਭੱਜ ਗਿਆ। ਘਰ ਅੰਦਰ ਸੱਸ ਗੁਰਬਚਨ ਕੌਰ ਦੀ ਲਾਸ਼ ਪਈ ਸੀ। ਉਨ੍ਹਾਂ ਦੀ ਧੌਣ ’ਚ ਚਾਕੂ ਫਸਿਆ ਹੋਇਆ ਸੀ ਅਤੇ ਕਮਰੇ ’ਚ ਖੂਨ ਡੁੱਲ੍ਹਿਆ ਪਿਆ ਸੀ। ਕਾਫੀ ਸਮੇਂ ਤੋਂ ਬੇਰੁਜ਼ਗਾਰ ਹੋਣ ਕਾਰਨ ਸ਼ਰਾਬ ਦੀ ਲਤ ਨੇ ਪੁੱਤਰ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ। ਉਸ ਨੂੰ ਪਰਿਵਾਰਕ ਮੈਂਬਰ ਹਮੇਸ਼ਾ ਸ਼ਰਾਬ ਪੀਣ ਤੋਂ ਰੋਕਦੇ ਸਨ। ਇਸੇ ਗੱਲ ਨੂੰ ਲੈ ਕੇ ਦਾਦੀ ਨਾਲ ਉਸ ਨੇ ਝਗੜਾ ਕੀਤਾ ਅਤੇ ਫਿਰ ਉਨ੍ਹਾਂ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਘਰ 'ਚ ਵਿਛੇ ਸੱਥਰ, ਉਹ ਭਾਣਾ ਵਾਪਰਿਆ, ਜੋ ਪਰਿਵਾਰ ਨੇ ਕਦੇ ਸੋਚਿਆ ਨਾ ਸੀ
ਸਤਿੰਦਰ ਸੈਣੀ ਦਾ ਕਹਿਣਾ ਹੈ ਕਿ ਸਵਾ ਇਕ ਵਜੇ ਦਾਦੀ ਨਾਲ ਗੱਲ ਕੀਤੀ ਸੀ। ਉਹ ਕੋਰੀਅਰ ਲੈ ਰਹੇ ਸਨ। ਪਰਿਵਾਰ ਅਨੁਸਾਰ ਨੌਕਰੀ ਛੁੱਟਣ ਮਗਰੋਂ ਆਸ਼ੀਸ਼ ਅਸਫ਼ਲ ਪ੍ਰੇਮ ਸਬੰਧ ਤੋਂ ਬਾਅਦ ਟੁੱਟ ਗਿਆ ਸੀ। ਉੱਥੇ ਹੀ ਡੀ. ਐੱਸ. ਪੀ. ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਸੁਮਿਤ ਮੋਰ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜਿਸ ਚਾਕੂ ਨਾਲ ਕਤਲ ਹੋਇਆ, ਉਹ ਧੌਣ ’ਚ ਫਸਿਆ ਹੋਇਆ ਸੀ। ਮੁਲਜ਼ਮ ਨੇ ਕਿੰਨੇ ਵਾਰ ਕੀਤੇ ਹਨ, ਉਸ ਦਾ ਖ਼ੁਲਾਸਾ ਪੋਸਟਮਾਰਟਮ ਰਿਪੋਰਟ ’ਚ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8