ਦਾਦੇ ਦੇ ਸਿਰ ’ਤੇ ਕੱਸੀ ਮਾਰ ਪੋਤੇ ਨੇ ਕਰ ''ਤਾ ਕਤਲ, ਜਾਣੋ ਕੀ ਹੈ ਮਾਮਲਾ

Saturday, Mar 16, 2024 - 03:20 AM (IST)

ਦਾਦੇ ਦੇ ਸਿਰ ’ਤੇ ਕੱਸੀ ਮਾਰ ਪੋਤੇ ਨੇ ਕਰ ''ਤਾ ਕਤਲ, ਜਾਣੋ ਕੀ ਹੈ ਮਾਮਲਾ

ਜਲਾਲਾਬਾਦ (ਬੰਟੀ ਦਹੂਜਾ) - ਜਲਾਲਾਬਾਦ ਦੇ ਢਾਣੀ ਫੂਲਾ ਸਿੰਘ ’ਚ 2 ਮਰਲੇ ਜ਼ਮੀਨ ਨੂੰ ਲੈ ਕੇ ਪੋਤੇ ਨੇ ਆਪਣੇ ਸਾਬਕਾ ਸਰਪੰਚ ਦਾਦੇ ਦਾ ਕਤਲ ਕਰ ਦਿੱਤਾ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਢਾਣੀ ਫੂਲਾ ਸਿੰਘ ਦੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਵਜੋਂ ਹੋਈ ਹੈ। ਦੋਸ਼ੀ ਪੋਤੇ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ - Google ਨੇ ਕਰ 'ਤਾ ਐਲਾਨ, ਇਸ ਦਿਨ ਲਾਂਚ ਹੋਵੇਗਾ ਐਂਡਰਾਇਡ 15 ਅਤੇ Pixel 8a

ਜਾਣਕਾਰੀ ਅਨੁਸਾਰ ਢਾਣੀ ਫੂਲਾ ਸਿੰਘ ਦੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ। ਜਦੋਂ ਉਹ ਦੋ ਕਨਾਲ ਜ਼ਮੀਨ ਵਿੱਚ ਬੂਟੇ ਲਗਾ ਰਿਹਾ ਸੀ। ਉਸ ਦਾ ਆਪਣੇ ਪੋਤੇ ਨਾਲ ਝਗੜਾ ਹੋ ਗਈ ਸੀ। ਜਿਸ ਤੋਂ ਬਾਅਦ ਪੋਤੇ ਨੇ ਕਸ਼ਮੀਰ ਸਿੰਘ ਦੇ ਸਿਰ ’ਤੇ ਕੱਸੀ ਨਾਲ ਕਈ ਵਾਰ ਕੀਤੇ। ਜਿਸ ਕਾਰਨ ਉਹ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ - 'ਨਹੀਂ ਦਿੰਦਾ ਘਰੇਲੂ ਖਰਚਾ'... ਬੱਸ ਸਟੈਂਡ ਦੀ ਛੱਤ ’ਤੇ ਚੜ੍ਹੀ ਨਵ-ਵਿਆਹੁਤਾ

ਇਲਾਜ ਦੌਰਾਨ ਹੋਈ ਮੌਤ
ਕਸ਼ਮੀਰ ਸਿੰਘ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਜਲਾਲਾਬਾਦ ਦੇ ਮੁਰਦਾਘਰ ਵਿੱਚ ਰੱਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ - CM ਮਾਨ ਦਾ ਵੱਡਾ ਫੈਸਲਾ, ਬਾਲ ਮੁਕੰਦ ਸ਼ਰਮਾ ਹੋਣਗੇ ਨਵੇਂ ਫੂਡ ਕਮਿਸ਼ਨਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Inder Prajapati

Content Editor

Related News