ਦਾਦੀ ਨੇ ਆਪਣੇ 2 ਮਹੀਨੇ ਦੇ ਪੋਤਰੇ ਨਾਲ ਕੀਤੀ ਅਜਿਹੀ ਹਰਕਤ, ਦੇਖ ਕੰਬ ਜਾਵੇਗੀ ਰੂਹ

Saturday, Oct 10, 2020 - 06:24 PM (IST)

ਦਾਦੀ ਨੇ ਆਪਣੇ 2 ਮਹੀਨੇ ਦੇ ਪੋਤਰੇ ਨਾਲ ਕੀਤੀ ਅਜਿਹੀ ਹਰਕਤ, ਦੇਖ ਕੰਬ ਜਾਵੇਗੀ ਰੂਹ

ਖੰਨਾ (ਵਿਪਨ ਬੀਜਾ): ਸਮਰਾਲਾ 'ਚ ਦਾਦੀ ਵਲੋਂ ਆਪਣੇ ਹੀ 2 ਮਹੀਨੇ ਦੇ ਪੋਤੇ ਤੇ ਗਰਮ ਸਬਜ਼ੀ ਪਾ ਫੂਕਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਾ ਜੇਰੇ ਇਲਾਜ ਸਮਰਾਲਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਹੈ। ।ਇਸ ਦੌਰਾਨ ਬੱਚੇ ਦੀ ਮਾਂ ਨੇ ਆਪਣੀ ਸੱਸ ਖਿਲਾਫ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਉਥੇ ਹੀ ਸਮਰਾਲਾ ਪੁਲਸ ਦੇ ਐੱਸ.ਐੱਚ.ਓ. ਦਾ ਕਹਿਣਾ ਹੈ ਕਿ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਫਾਜ਼ਿਲਕਾ: ਡੀ. ਸੀ. ਦਫ਼ਤਰ 'ਚ ਲੱਗੀ ਰਾਹੁਲ ਗਾਂਧੀ ਦੀ ਤਸਵੀਰ, ਅਕਾਲੀ ਦਲ ਨੇ ਘੇਰੀ ਕਾਂਗਰਸ

ਇਸ ਸਬੰਧੀ ਬੱਚੇ ਕਰਨਵੀਰ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਬੱਚਾ 2 ਮਹੀਨੇ ਦਾ ਹੈ ਤੇ ਕੱਲ੍ਹ ਉਸ ਤੇ ਉਸ ਦੀ ਮਤਰੇਈ ਸੱਸ ਨੇ ਉਸ ਦੇ ਬੱਚੇ ਤੇ ਘਰ 'ਚ ਲੜਾਈ ਦੌਰਾਨ ਗਰਮ ਸਬਜ਼ੀ ਪਾ ਦਿੱਤੀ ਕਿਉਂਕਿ ਉਹ ਸਾਨੂੰ ਘਰ 'ਚੋਂ ਬਹਾਰ ਕੱਢਣਾ ਚਹੁੰਦੀ ਹੈ ਤਾਂ ਜੋ ਉਹ ਪਿੱਛੋਂ ਲਿਆਂਦੇ ਬੱਚਿਆਂ ਨੂੰ ਮੇਰੇ ਸਹੁਰੇ ਦੀ ਜਾਇਦਾਦ ਨਹੀਂ ਦੇਣਾ ਚਾਹੁੰਦੀ ਹੈ। ਇਸ ਲਈ ਹਮੇਸ਼ਾ ਸਾਡੇ ਨਾਲ ਲੜਦੀ ਰਹਿੰਦੀ ਹੈ ਤੇ ਉਸ ਨੇ ਦੱਸਿਆ ਕਿ ਅਸੀਂ ਪਹਿਲਾਂ ਘਰ ਤੋਂ ਬਾਹਰ ਕਿਰਾਏ ਤੇ ਹੀ ਰਹਿੰਦੇ ਸੀ ਤੇ ਹੁਣ ਅਸੀਂ ਆਪਣੇ ਘਰ ਕੇ ਰਹਿਣ ਲੱਗ ਗਏ ਉਸ ਦਿਨ ਦੀ ਮੇਰੀ ਸੱਸ ਸਾਡੇ ਨਾਲ ਲੜਦੀ ਰਹਿੰਦੀ ਹੈ ਇਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ: ਤਿੰਨ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਦਾ ਸੁਨਹਿਰੀ ਮੌਕਾ

PunjabKesari

ਇਸ ਸਬੰਧੀ ਸਮਰਾਲਾ ਦੇ ਥਾਣਾ ਐੱਸ.ਐੱਚ.ਓ. ਨੇ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਅਜਲੋਦ ਪਿੰਡ ਦੇ 2 ਮਹੀਨੇ ਬੱਚੇ ਕਰਨਵੀਰ ਪੁੱਤਰ ਸੰਦੀਪ ਸਿੰਘ ਤੇ ਗਰਮ ਸਬਜੀ ਪੈਣ ਨਾਲ ਸੜ ਗਿਆ ਹੈ ਜੋ ਕਿ ਜੇਰੇ ਇਲਾਜ ਹੈ ।ਉਸ ਦੀ ਜਾਂਚ ਕਰ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਖੇਤੀ ਬਿੱਲਾਂ ਖ਼ਿਲਾਫ਼ ਰਿਲਾਇੰਸ ਪੰਪ 'ਤੇ ਧਰਨਾ ਦੇ ਰਹੇ ਇਕ ਹੋਰ ਕਿਸਾਨ ਦੀ ਮੌਤ


author

Shyna

Content Editor

Related News