ਮਾਸੂਮ ਪੋਤੀ ਦਾ ਹੱਥ ਰਿੱਝਦੇ ਤੇਲ ''ਚ ਪਾਉਣ ਵਾਲੀ ਦਾਦੀ 14 ਦਿਨਾਂ ਦੀ ਹਿਰਾਸਤ ''ਚ

Monday, Mar 16, 2020 - 11:22 AM (IST)

ਮਾਸੂਮ ਪੋਤੀ ਦਾ ਹੱਥ ਰਿੱਝਦੇ ਤੇਲ ''ਚ ਪਾਉਣ ਵਾਲੀ ਦਾਦੀ 14 ਦਿਨਾਂ ਦੀ ਹਿਰਾਸਤ ''ਚ

ਲੁਧਿਆਣਾ : ਖੇਡਦੇ ਸਮੇਂ 2 ਸਾਲਾਂ ਦੀ ਮਾਸੂਮ ਪੋਤੀ ਦਾ ਹੱਥ ਰਿੱਝਦੇ ਹੋਏ ਤੇਲ 'ਚ ਪਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤੀ ਗਈ ਉਸ ਦੀ ਦਾਦੀ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਗਿਆ ਹੈ। ਦਰਸ਼ਨਾ ਨੂੰ ਬੀਤੇ ਦਿਨੀਂ ਜੋਧੇਵਾਲ ਪੁਲਸ ਨੇ ਘਰੋਂ ਹਿਰਾਸਤ 'ਚ ਲਿਆ ਸੀ। ਉਸ ਖਿਲਾਫ ਉਸ ਦੀ ਨੂੰਹ ਸੰਗੀਤਾ ਦੀ ਸ਼ਿਕਾਇਤ 'ਤੇ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਦਰਸ਼ਨਾ ਦੇ ਨੇੜੇ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਸ ਨੂੰ ਕੇਸ 'ਚ ਫਸਾਇਆ ਗਿਆ ਹੈ। ਅਸਲ 'ਚ ਮਾਮਲਾ ਪ੍ਰਾਪਰਟੀ ਵਿਵਾਦ ਦਾ ਹੈ, ਜਦੋਂ ਕਿ ਮੁਲਜ਼ਮ ਮਹਿਲਾ ਦੇ ਬੇਟੇ ਦੀਪਕ ਦਾ ਕਹਿਣਾ ਹੈ ਕਿ ਕੁਝ ਲੋਕ ਉਸ ਦੀ ਪ੍ਰਾਪਰਟੀ ਹੜੱਪਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤ ਰਹੇ ਹਨ।

PunjabKesari
ਜਾਣੋ ਕੀ ਹੈ ਪੂਰਾ ਮਾਮਲਾ
ਇਹ ਘਟਨਾ ਬੁੱਧਵਾਰ ਸ਼ਾਮ ਕਰੀਬ 7.30 ਵਜੇ ਦੀ ਹੈ। ਦੋਸ਼ ਹੈ ਕਿ ਮੁਲਜ਼ਮ ਮਹਿਲਾ ਦਰਸ਼ਨਾ ਨੇ ਪਹਿਲਾਂ ਆਪਣੀ ਨੂੰਹ ਸੰਗੀਤਾ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਸਮੇਂ ਘਰ 'ਚ ਮਾਂ-ਬੇਟੀ ਅਤੇ ਸੱਸ ਤੋਂ ਇਲਾਵਾ ਕੋਈ ਨਹੀਂ ਸੀ। ਸੰਗੀਤਾ ਦਾ ਬੇਟਾ ਪਿਯੂਸ਼ ਖੇਡਣ ਲਈ ਬਾਹਰ ਗਿਆ ਹੋਇਆ ਸੀ ਅਤੇ ਉਸ ਦਾ ਪਤੀ ਦੀਪਕ ਸ਼ਾਮ 4 ਵਜੇ ਡਿਊਟੀ 'ਤੇ ਜਾ ਚੁੱਕਾ ਸੀ। ਇਸੇ ਦੌਰਾਨ ਦਰਸ਼ਨਾ ਪੋਤੀ ਨੂੰ ਚੁੱਕ ਕੇ ਰਸੋਈ 'ਚ ਲੈ ਗਈ, ਜਿੱਥੇ ਗੈਸ 'ਤੇ ਕੜਾਹੀ ਰੱਖੀ ਹੋਈ ਸੀ, ਜਿਸ ਵਿਚ ਸਰੋਂ੍ਹ ਦਾ ਤੇਲ ਰਿੱਝ ਰਿਹਾ ਸੀ।

PunjabKesari

ਦਰਸ਼ਨਾ ਨੇ ਪੋਤੀ ਦਾ ਹੱਥ ਫੜ੍ਹ ਕੇ ਉਸ ਤੇਲ 'ਚ ਪਾ ਦਿੱਤਾ। ਰੇਜਲ ਦਰਦ ਨਾਲ ਚੀਕਣ ਲੱਗੀ। ਸੰਗੀਤਾ ਨੇ ਦੱਸਿਆ ਕਿ ਉਸ ਨੇ ਹਿੰਮਤ ਕਰਦੇ ਹੋਏ ਕਿਸੇ ਤਰ੍ਹਾਂ ਸੱਸ ਦੀ ਚੁੰਗਲ 'ਚੋਂ ਆਪਣੀ ਬੇਟੀ ਨੂੰ ਬਚਾਇਆ ਤੇ ਘਰੋਂ ਬਾਹਰ ਭੱਜ ਗਈ। ਇਸ ਤੋਂ ਬਾਅਦ ਉਸ ਨੇ ਦੀਪਕ ਨੂੰ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਉਸ ਦੇ ਤਾਏ ਦਾ ਲੜਕਾ ਉਸ ਕੋਲ ਆਇਆ ਅਤੇ ਉਸ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ : ਦਾਦੀ ਦੀ ਹੈਵਾਨੀਅਤ : ਪੋਤੇ ਦੀ ਚਾਹਤ 'ਚ ਮਾਸੂਮ ਪੋਤੀ ਦਾ ਹੱਥ ਉੱਬਲਦੇ ਤੇਲ 'ਚ ਪਾਇਆ


author

Babita

Content Editor

Related News