ਦਾਣਾ ਮੰਡੀਆਂ ਦੇ ਬੁਰੇ ਹਾਲ ਦੀ ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ, ਲਿਫਟਿੰਗ ਨਾ ਹੋਣ ਕਰਕੇ ਕਣਕ ਦੇ ਲੱਗੇ ਅੰਬਾਰ
Friday, May 21, 2021 - 01:11 PM (IST)
ਰਾਜਾਸਾਂਸੀ (ਰਾਜਵਿੰਦਰ) - ਕਣਕ ਦਾ ਸੀਜ਼ਨ ਆਉਣ ਤੋਂ ਪਹਿਲਾਂ ਕੈਪਟਨ ਸਰਕਾਰ ਵੱਲੋਂ ਇਕ-ਇਕ ਦਾਣਾ ਮੰਡੀਆਂ ਵਿੱਚੋਂ ਚੁੱਕਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸੀ, ਜੋ ਖੋਖਲੇ ਨਜ਼ਰ ਆ ਰਹੇ ਹਨ। ਲਿਫਟਿੰਗ ਨਾ ਹੋਣ ਕਾਰਨ ਜਿੱਥੇ ਮੰਡੀਆਂ ਵਿੱਚ ਕਣਕ ਦੇ ਅੰਬਾਰ ਲਗੇ ਹਨ, ਉਥੇ ਮੌਸਮ ਦੌਰਾਨ ਫ਼ਸਲ ਖ਼ਰਾਬ ਹੋਣ ਦੇ ਡਰ ਨਾਲ ਆੜ੍ਹਤੀ ਤੇ ਮਜਦੂਰ ਨਿਰਾਸ਼ ਨਜ਼ਰ ਆ ਰਹੇ ਹਨ। ਮਾਮਲਾ ਪਿੰਡ ਕੁੱਕੜਾਂਵਾਲਾ ਹਰਸ਼ਾਂ ਛੀਨਾਂ ਦੀ ਦਾਣਾ ਮੰਡੀ ਦਾ ਹੈ, ਜਿੱਥੇ ਕਣਕ ਦੇ ਅੰਬਾਰ ਲੱਗੇ ਹਨ ਤੇ ਕਣਕ ਖ਼ਰਾਬ ਹੁੰਦੀ ਨਜ਼ਰ ਆ ਰਹੀ ਹੈ।
ਪੜ੍ਹੋ ਇਹ ਵੀ ਖਬਰ - ਫੌਜੀ ਪ੍ਰੇਮੀ ਨੇ ਵਿਆਹ ਤੋਂ ਕੀਤਾ ਇਨਕਾਰ, ਕੁੜੀ ਨੇ ਖ਼ੌਫ਼ਨਾਕ ਕਦਮ ਚੁੱਕ ਸੁਸਾਇਡ ਨੋਟ ’ਚ ਦੱਸਿਆ ਅਸਲ ਸੱਚ
ਮੰਡੀ ਹਰਸ਼ਾਂ ਛੀਨਾਂ ‘ਚ ਲਿਫਟਿੰਗ ਨਾ ਹੋਣ ਦੇ ਵਿਰੋਧ ‘ਚ ਅੱਡਾ ਕੁੱਕੜਾਂਵਾਲਾ ਵਿਖੇ ਕਿਸਾਨ ਜਥੇਬੰਦੀਆਂ ਤੇ ਆੜ੍ਹਤੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਤੋਂ ਜਲਦ ਦਖਲ ਦੇ ਕੇ ਲਿਫਟਿੰਗ ਦੀ ਮੰਗ ਕੀਤੀ ਗਈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਡੀ ‘ਚ ਰੁਲ ਰਹੀ ਫ਼ਸਲ ਜਲਦੀ ਨਾ ਚੁੱਕੀ ਗਈ ਤਾਂ ਡੀ.ਸੀ. ਦਫ਼ਤਰ ਅੰਮ੍ਰਿਤਸਰ ਦਾ ਘਿਰਾਉ ਕੀਤਾ ਜਾਵੇਗਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਧਨਵੰਤ ਸਿੰਘ ਖਤਰਾਏ ਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੰਡੀ ਵਿੱਚ ਮੀਂਹ ਨਾਲ ਖ਼ਰਾਬ ਹੋਈ ਫ਼ਸਲ ਕਾਰਨ ਬਦਬੂ ਆ ਰਹੀ ਹੈ। ਇਸਦੇ ਬਾਵਜੂਦ ਪ੍ਰਸ਼ਾਸਨ ਵਲੋਂ ਮੰਡੀ ਦੇ ਹਾਲਤ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ
ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਬਾਰਿਸ਼ ਹੁੰਦੀ ਹੈ ਤਾਂ ਕਿਸਾਨਾਂ ਦੀ ਸਾਰੀ ਫ਼ਸਲ ਖਰਾਬ ਹੋ ਜਾਏਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਲਿਫਟਿੰਗ ਦਾ ਪ੍ਰਬੰਧ ਕੀਤਾ ਜਾਏ, ਨਹੀਂ ਤਾਂ ਡੀ.ਸੀ. ਦਫ਼ਤਰ ਅੰਮ੍ਰਿਤਸਰ ਦਾ ਘਿਰਾਉ ਕੀਤਾ ਜਾਵੇਗਾ। ਇਸ ਮੌਕੇ ਜਗਬੀਰ ਸਿੰਘ ਛੀਨਾਂ, ਪ੍ਰਮਜੀਤ ਸਿੰਘ ਛੀਨਾਂ ਤੋਂ ਇਲਾਵਾ ਤੋਂ ਵੱਡੀ ਗਿਣਤੀ ‘ਚ ਕਿਸਾਨ ਤੇ ਆੜ੍ਹਤੀ ਹਾਜ਼ਰ ਸਨ। ਇਸ ਮੌਕੇ ਆੜ੍ਹਤੀਆਂ ਦਾ ਕਹਿਣਾ ਹੈ ਕਿ 15 ਦਿਨਾਂ ਤੋਂ ਉਨ੍ਹਾਂ ਦੀ ਲਿਫਟਿੰਗ ਨਹੀਂ ਹੋਈ ਤੇ ਨਾ ਹੀ ਗੱਡੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ। ਉਹ ਆਪਣੇ ਤੌਰ ’ਤੇ ਨਿੱਜੀ ਗੱਡੀਆਂ ਕਰ ਫ਼ਸਲ ਨੂੰ ਸੰਭਾਲ ਰਹੇ ਹਨ।
ਪੜ੍ਹੋ ਇਹ ਵੀ ਖਬਰ - ਨਾਜਾਇਜ਼ ਸਬੰਧਾਂ ਤੋਂ ਖਫ਼ਾ ਪਤੀ ਨੇ ਪਤਨੀ ਤੇ ਉਸਦੇ ਪ੍ਰੇਮੀ ਨੂੰ ਦਿੱਤੀ ਰੂਹ ਕੰਬਾਊ ਮੌਤ, ਜੰਗਲ ’ਚ ਸੁੱਟੀਆਂ ਲਾਸ਼ਾਂ
ਉਨ੍ਹਾਂ ਨੇ ਦੱਸਿਆ ਕਿ ਕਣਕ ਦੇ ਅੰਬਾਰ ਲਗਨ ਨਾਲ ਮਜਦੂਰ ਚਿੰਤਾ ਵਿੱਚ ਹਨ, ਕਿਉਂਕਿ ਉਨ੍ਹਾਂ ਦਾ ਕੰਮ ਦੋਗੁਣਾ ਵੱਧ ਗਿਆ ਹੈ ਅਤੇ ਮਿਹਨਤ ਪਹਿਲਾਂ ਜਿਨੀ ਹੈ। ਕੰਪਨੀ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਲਿਫਟਿੰਗ ਦੇ ਪ੍ਰਬੰਧ ਕੀਤੇ ਗਏ ਹਨ ਅਤੇ 70% ਮਾਲ ਦੀ ਲਿਫਟਿੰਗ ਹੋ ਚੁੱਕੀ ਹੈ। ਜਿੱਥੇ ਮਾਲ ਲੱਥ ਰਿਹਾ ਹੈ, ਉਥੇ ਲੇਬਰ ਦੀ ਘਾਟ ਹੋਣ ਕਾਰਨ ਥੋੜੀ ਮੁਸ਼ਕਿਲ ਆ ਰਹੀ ਹੈ, ਜਿਸ ਦਾ ਹੱਲ ਕੱਢ ਲਿਆ ਜਾਵੇਗਾ ਅਤੇ ਇਕ ਹਫ਼ਤੇ ਤੱਕ ਪੂਰੀ ਮੰਡੀ ਨੂੰ ਖਾਲੀ ਕਰ ਦਿੱਤੀ ਜਾਏਗਾ।
ਪੜ੍ਹੋ ਇਹ ਵੀ ਖਬਰ - ਭਰਾਵਾਂ 'ਚ ਹੋਏ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ