ਜ਼ਰੂਰੀ ਖ਼ਬਰ : ਇਸ ਤਾਰੀਖ਼ ਤੋਂ ਬੰਦ ਰਹਿਣਗੀਆਂ ਪੰਜਾਬ ਦੀਆਂ 'ਅਨਾਜ ਮੰਡੀਆਂ', ਜਾਣੋ ਕੀ ਹੈ ਕਾਰਨ

Monday, Mar 08, 2021 - 03:19 PM (IST)

ਖੰਨਾ (ਸੁਖਵਿੰਦਰ ਕੌਰ, ਕਮਲ) : ਕੇਂਦਰ ਅਤੇ ਪੰਜਾਬ ਸਰਕਾਰ ਦੇ ਫ਼ੈਸਲਿਆਂ ਖ਼ਿਲਾਫ਼ ਸੂਬੇ ਭਰ ਦੇ ਆੜ੍ਹਤੀਆਂ ਵੱਲੋਂ 10 ਮਾਰਚ ਤੋਂ ਅਣਮਿੱਥੇ ਸਮੇਂ ਲਈ ਪੰਜਾਬ ਦੀਆਂ ਸਾਰੀਆਂ ਅਨਾਜ ਮੰਡੀਆਂ ਬੰਦ ਕਰਕੇ ਰੋਸ ਪ੍ਰਗਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਦਾ ਐਲਾਨ ਖੰਨਾ ਮੰਡੀ ਵਿਖੇ ਆੜ੍ਹਤੀ ਐਸੋਸੀੲਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਆੜ੍ਹਤੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਮੁੜ ਬੰਦ ਹੋ ਸਕਦੇ ਨੇ ਰੈਸਟੋਰੈਂਟ, ਮਾਲਜ਼ ਤੇ ਸਿਨੇਮਾ ਘਰ

ਪ੍ਰੈੱਸ ਨੂੰ ਸੰਬੋਧਨ ਕਰਦਿਆਂ ਚੀਮਾ ਨੇ ਕਿਹਾ ਕਿ ਕਿਸਾਨੀ ਸੰਘਰਸ਼ ’ਚ ਆੜ੍ਹਤੀਆਂ ਦੀ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੀ ਅਦਾਇਗੀ ਅਤੇ ਜ਼ਮੀਨ ਦੀਆਂ ਜਮ੍ਹਾਬੰਦੀਆਂ ਨੂੰ ਲੈ ਕੇ ਖ਼ਰੀਦ ਕਰਨ ਦਾ ਫ਼ਰਮਾਨ ਜਾਰੀ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਵੀ ਕੇਂਦਰ ਸਰਕਾਰ ਦੇ ਇਸ ਫ਼ੈਸਲੇ ’ਤੇ ਮੋਹਰ ਲਾਉਂਦਿਆਂ ਕੇਂਦਰ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਕਣਕ ਦੀ ਇਸ ਫ਼ਸਲ 'ਤੇ ਕੇਂਦਰ ਦੇ ਹੁਕਮ ਲਾਗੂ ਕੀਤੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਦੁਕਾਨਦਾਰਾਂ ਨੂੰ ਮਿਲੀ ਵੱਡੀ ਰਾਹਤ, ਹੁਣ 24 ਘੰਟੇ ਖੋਲ੍ਹ ਸਕਣਗੇ 'ਦੁਕਾਨਾਂ'

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਤਿੰਨ ਸੀਜ਼ਨਾਂ ਤੋਂ ਆੜ੍ਹਤੀਆਂ ਦੀ ਲਗਭਗ ਡੇਢ ਸੌ ਕਰੋੜ ਆੜ੍ਹਤ ਅਤੇ ਪੰਜਾਹ ਕਰੋੜ ਮਜ਼ਦੂਰੀ ਰੋਕੀ ਬੈਠੀ ਹੈ, ਜਿਸ ਨੂੰ ਲੈਣ ਲਈ ਜਦੋਂ ਵੀ ਆੜ੍ਹਤੀ ਖ਼ੁਰਾਕ ਮੰਤਰੀ ਨੂੰ ਮਿਲਦੇ ਹਨ ਤਾਂ ਆੜ੍ਹਤੀਆਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : 'ਖੁਰਾਲਗੜ੍ਹ' ਜਾਣ ਵਾਲੀਆਂ ਸੰਗਤਾਂ ਲਈ ਸਰਕਾਰ ਦਾ ਵੱਡਾ ਤੋਹਫ਼ਾ, ਬਜਟ 'ਚ ਕੀਤਾ ਇਹ ਐਲਾਨ

ਹੁਣ ਆਰ. ਟੀ. ਆਈ. ਰਾਹੀਂ ਲਈ ਸੂਚਨਾ ਨੇ ਪੰਜਾਬ ਸਰਕਾਰ ਦਾ ਝੂਠ ਨੰਗਾ ਕਰ ਦਿੱਤਾ ਹੈ।
ਨੋਟ : ਉਪਰੋਕਤ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ


Babita

Content Editor

Related News