ਜਲਾਲਾਬਾਦ ਦੀ ਅਨਾਜ ਮੰਡੀ ਅਤੇ ਫੋਕਲ ਪੁਆਇੰਟਾਂ ''ਚ ਕਣਕ ਦੀ ਆਮਦ ਸ਼ੁਰੂ

Sunday, Apr 08, 2018 - 06:12 PM (IST)

ਜਲਾਲਾਬਾਦ ਦੀ ਅਨਾਜ ਮੰਡੀ ਅਤੇ ਫੋਕਲ ਪੁਆਇੰਟਾਂ ''ਚ ਕਣਕ ਦੀ ਆਮਦ ਸ਼ੁਰੂ

ਜਲਾਲਾਬਾਦ (ਸੇਤੀਆ, ਨਿਖੰਜ) : ਪੰਜਾਬ ਦੀ ਸਰਕਾਰ ਵਲੋਂ 1 ਅਪ੍ਰੈਲ ਨੂੰ ਕਣਕ ਦੀ ਖਰੀਦ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਇਸ ਵਾਰ ਮੌਸਮ ਦੇ ਵਾਰ-ਵਾਰ ਤਬਦੀਲ ਹੋਣ ਨਾਲ ਕਣਕ ਦੀ ਫਸਲ ਨੂੰ ਪੱਕਣ ਵਿਚ ਦੇਰੀ ਹੋ ਰਹੀ ਹੈ। ਜਿਸਦੇ ਚੱਲਦਿਆਂ ਐਤਵਾਰ ਬਾਅਦ ਦੁਪਹਿਰ ਨੂੰ ਪਿੰਡਾਂ ਵਿਚ ਕਣਕ ਦੀ ਕਟਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਕਿਸਾਨ ਆਪਣੀ ਕਣਕ ਦੀ ਫਸਲ ਨੂੰ ਵੇਚਣ ਲਈ ਜਲਾਲਾਬਾਦ ਦੀ ਮੁੱਖ ਦੇ ਨਾਲ-ਨਾਲ ਫੋਕਲ ਪੁਆਇੰਟਾਂ ਵਿਚ ਕਣਕ ਦੀ ਆਮਦ ਸ਼ੁਰੂ ਹੋਣ ਨਾਲ ਮੰਡੀਆਂ ਅਤੇ ਫੋਕਲ ਪੁਆਇੰਟਾਂ ਵਿਚ ਕਣਕ ਆਉਣ ਦੇ ਰੌਣਕ ਵੇਖਣ ਨੂੰ ਮਿਲ ਰਹੀ ਹੈ।
ਮੰਡੀ ਸੁਪਰਵਾਈਜ਼ਰ ਦਲੌਰ ਚੰਦ ਨੇ ਦੱਸਿਆ ਕਿ ਜਲਾਲਾਬਾਦ ਦੀ ਮੁੱਖ ਮੰਡੀ ਵਿਚ 500 ਕੁਇੰਟਲ ਕਣਕ ਤੇ ਇਸ ਤਰ੍ਹਾਂ ਹੀ ਫੋਕਲ ਪੁਆਇੰਟ ਸੁਆਹ ਵਾਲਾ ਅਤੇ ਬੂਰ ਵਾਲਾ ਵਿਖੇ ਵੀ 100-100 ਕੁਇੰਟਲ ਕਣਕ ਦੀ ਆਮਦ ਹੋਈ ਹੈ ਅਤੇ ਐਤਵਾਰ ਹੋਣ ਕਰਕੇ ਦੇਰੀ ਨਾਲ ਆਉਣ ਕਰਕੇ ਸਰਕਾਰੀ ਖਰੀਦ ਨਹੀਂ ਹੋ ਸਕੀ ਅਤੇ ਸਰਕਾਰੀ ਖਰੀਦ ਹੋ ਸਕੇਗੀ।  


Related News