ਬੇਮੌਸਮੀ ਬਰਸਾਤ ਨੇ ਬੁਰੀ ਤਰ੍ਹਾਂ ਝੰਬੀ ਪੁੱਤਾਂ ਵਾਂਗੂ ਪਾਲੀ ਫਸਲ

Monday, Apr 08, 2019 - 01:19 PM (IST)

ਰੂਪਨਗਰ (ਸੱਜਣ ਸੈਣੀ)— ਸੋਮਵਾਰ ਸਵੇਰੇ ਹੋਈ ਬੇਮੌਸਮੀ ਬਰਸਾਤ, ਗੜ੍ਹੇਮਾਰੀ ਅਤੇ ਤੇਜ਼ ਹਨੇਰੀ ਨੇ ਜ਼ਿਲਾ ਰੂਪਨਗਰ 'ਚ ਤਿਆਰ ਖੜ੍ਹੀਆਂ ਕਣਕਾਂ ਨੂੰ ਖੇਤਾਂ 'ਚ ਚਾਦਰ ਦੀ ਤਰ੍ਹਾਂ ਵਿਛਾ ਦਿੱਤਾ ਹੈ। ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਕਣਕ ਦੀ ਫਸਲ ਖੇਤਾਂ 'ਚ ਬਰਸਾਤ ਦੇ ਪਾਣੀ 'ਚ ਤਰ ਹੋ ਗਈ, ਜਿਸ ਨੂੰ ਦੇਖ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ।
ਖੇਤਾਂ 'ਚ ਜਮ੍ਹਾ ਹੋਏ ਬਰਸਾਤ ਦੇ ਪਾਣੀ 'ਚ ਡੁੱਬੀ ਫਸਲ ਨੂੰ ਦੇਖ ਕਿਸਾਨ ਬੇਹੱਦ ਦੁਖੀ ਦਿਖਾਈ ਦਿੱਤੇ। ਕਿਸਾਨਾਂ ਨੇ ਦੱਸਿਆ ਕਿ ਇਸ ਗੜ੍ਹੇਮਾਰੀ ਅਤੇ ਬਰਸਾਤ ਕਰਕੇ ਉਨ੍ਹਾਂ ਦਾ 80 ਫੀਸਦੀ ਨੁਕਸਾਨ ਹੋ ਗਿਆ ਹੈ। ਕਣਕ ਦੇ ਨਾਲ-ਨਾਲ ਪਸ਼ੂਆਂ ਦਾ ਚਾਰਾ ਅਤੇ ਰਾਇਆ ਵੀ ਇਸ ਬੇਮੌਸਮੀ ਬਰਸਾਤ ਦੀ ਭੇਂਟ ਚੜ੍ਹ ਗਿਆ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ।

PunjabKesari
ਜ਼ਿਕਰਯੋਗ ਹੈ ਕਿ ਜ਼ਿਲਾ ਰੂਪਨਗਰ 'ਚ ਹੋਈ ਬੇਮੌਸਮੀ ਬਰਸਾਤ ਗੜੇਮਾਰੀ ਅਤੇ ਤੇਜ਼ ਹਨੇਰੀ ਨੇ ਜ਼ਿਲਾ ਰੂਪਨਗਰ 'ਚ ਹਜ਼ਾਰਾਂ ਏਕੜ ਤਿਆਰ ਖੜ੍ਹੀ ਕਣਕ ਦੀ ਫਸਲ, ਬਰਸੀਣ ਅਤੇ ਰਾਏ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ। ਹੁਣ ਦੇਖਣਾ ਹੋਵੇਗਾ ਪਹਿਲਾਂ ਤੋਂ ਕਰਜੇ ਦੀ ਮਾਰ ਝੱਲ ਰਹੇ ਕਿਸਾਨਾਂ ਦੇ ਇਸ ਨੁਕਸਾਨ ਦਾ ਸਰਕਾਰ ਕਿੰਨੀ ਕੁ ਜਲਦੀ ਸਰਵੇ ਕਰਵਾ ਕੇ ਮੁਆਵਜ਼ੇ ਦੀ ਮੱਲ੍ਹਮ ਲਗਾਉਂਦੀ ਹੈ।


shivani attri

Content Editor

Related News