ਗੁਰਦਾਸਪੁਰ ਹਮਲੇ ''ਚ ਹੀਰੋ ਬਣੇ ''ਬੱਸ ਡਰਾਈਵਰ'' ਲਈ ਸਰਕਾਰ ਨੇ ਕੀਤਾ ਅਹਿਮ ਐਲਾਨ!

07/31/2015 9:30:24 AM


ਗੁਰਦਾਸਪੁਰ— ਜਦੋਂ ਵੀ ਗੁਰਦਾਸਪੁਰ ''ਤੇ ਹੋਏ ਅੱਤਵਾਦੀ ਹਮਲੇ ਦਾ ਜ਼ਿਕਰ ਕੀਤਾ ਜਾਵੇਗਾ ਤਾਂ ਉਸ ਬੱਸ ਡਰਾਈਵਰ ਦਾ ਨਾਂ ਜ਼ਰੂਰ ਆਵੇਗਾ, ਜਿਸ ਨੇ ਅੱਤਵਾਦੀਆਂ ਦੀਆਂ ਵਰ੍ਹਦੀਆਂ ਗੋਲੀਆਂ ਵਿਚ ਬੱਸ ਭਜਾ ਕੇ ਉਸ ਵਿਚ ਸਵਾਰ 85 ਲੋਕਾਂ ਦੀ ਜਾਨ ਬਚਾ ਲਈ। ਇਸ ਹਮਲੇ ਵਿਚ ਕਈ ਜਾਨਾਂ ਬਚਾਉਣ ਵਿਚ ਬੱਸ ਡਰਾਈਵਰ ਦਾ ਵੱਡਾ ਹੱਥ ਹੈ ਤੇ ਉਸ ਦੇ ਹੌਂਸਲੇ ਤੇ ਹਿੰਮਤ ਨੂੰ ਮਾਨਤਾ ਦਿੰਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਨੂੰ ਸਨਮਾਨਤ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਬਾਦਲ ਨੇ ਵੀਰਵਾਰ ਨੂੰ  ਹੋਈ ਮੀਟਿੰਗ ਵਿਚ ਕਿਹਾ ਕਿ ਬੱਸ ਡਰਾਈਵਰ ਨਾਨਕ ਚੰਦ ਨੂੰ 15 ਅਗਸਤ ਨੂੰ ਸਟੇਟ ਐਵਾਰਡ ਦੇਣ ਤੋਂ ਇਲਾਵਾ 2 ਲੱਖ ਰੁਪਏ ਕੈਸ਼ ਐਵਾਰਡ ਵੀ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਬੱਸ ਡਰਾਈਵਰ ਨਾਨਕ ਚੰਦ ਨੇ ਅੱਤਵਾਦੀਆਂ ਨੂੰ ਦੇਖ ਕੇ ਬੱਸ ਨਹੀਂ ਰੋਕੀ ਸਗੋਂ ਇਕ ਅੱਤਵਾਦੀ ਨੂੰ ਟੱਕਰ ਮਾਰ ਕੇ ਗੋਲੀਬਾਰੀ ਵਿਚ ਬੱਸ ਭਜਾ ਕੇ ਲੈ ਗਿਆ ਸੀ। ਉਸ ਨੇ ਬੱਸ ਕਿਸੇ ਸੁਰੱਖਿਅਤ ਥਾਂ ਜਾ ਕੇ ਰੋਕੀ ਅਤੇ ਹਮਲੇ ਵਿਚ ਜ਼ਖਮੀ ਹੋਏ ਲੋਕਾਂ ਦਾ ਹਸਪਤਾਲ ਲਿਜਾ ਕੇ ਇਲਾਜ ਵੀ ਕੀਤਾ ਗਿਆ।


Kulvinder Mahi

News Editor

Related News