ਆਸਾਮ ਦੇ ਰਾਜਪਾਲ ਨੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦਫਤਰ ਦਾ ਕੀਤਾ ਉਦਘਾਟਨ

Sunday, Jun 10, 2018 - 10:28 AM (IST)

ਬਠਿੰਡਾ (ਵਰਮਾ)-ਦੇਸ਼ ਵਿਆਪੀ ਬ੍ਰਾਂਡ ਬਿਲਡਿੰਗ ਮੁਹਿੰਮ ਦੀ ਮਜ਼ਬੂਤ ਸ਼ੁਰੂਆਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਥਾਪਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਯੂਨੀਵਰਸਿਟੀ (ਐੱਸ. ਆਰ. ਐੱਸ. ਪੀ. ਟੀ. ਯੂ.) ਬਠਿੰਡਾ ਨੇ ਗੁਹਾਟੀ 'ਚ ਕੌਂਸਲਿੰਗ ਐਂਡ ਐਡਮਿਸ਼ਨ ਸੈਂਟਰ ਖੋਲ੍ਹਿਆ, ਜਿਸ ਦਾ ਉਦਘਾਟਨ ਆਸਾਮ ਦੇ ਰਾਜਪਾਲ ਜਗਦੀਸ਼ ਮੁਖੀ ਨੇ ਮਨੀਰਾਮ ਦੀਵਾਨ ਟਰੇਡ ਸੈਂਟਰ ਵਿਚ ਕੀਤਾ। ਯੂਨੀਵਰਸਿਟੀ ਵੱਲੋਂ ਉਤਰੀ ਪੂਰਬੀ ਸੂਬਾ ਜਿਵੇਂ ਕਿ ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਣੀਪੁਰ, ਮਿਜੋਰਮ, ਨਾਗਾਲੈਂਡ, ਸਿੱਕਮ, ਤ੍ਰਿਪੁਰਾ, ਬਿਹਾਰ, ਝਾਰਖੰਡ, ਜੰਮੂ-ਕਸ਼ਮੀਰ ਅਤੇ ਗੁਹਾਟੀ ਨੇਪਾਲ ਦੇ ਮੁੱਖ ਸ਼ਹਿਰਾਂ ਵਿਚ ਵੀ ਸੈਂਟਰ ਖੋਲ੍ਹੇ ਗਏ। ਇਸਦਾ ਉਦੇਸ਼ ਦੂਰ ਦਰਾਜ ਪਿੰਡਾਂ ਦੇ ਲੋਕਾਂ ਲਈ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਰਾਜਪਾਲ ਨੇ ਕਿਹਾ ਕਿ  ਵਿਕਾਸ ਨੂੰ ਸਹਾਰਾ ਦੇਣ ਲਈ ਤਕਨੀਕੀ ਸਿੱਖਿਆ ਦੀ ਬਹੁਤ ਜ਼ਰੂਰਤ ਹੈ। 
ਇਸ ਸਮਾਗਮ ਵਿਚ ਪੰਜਾਬ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਦਮਨਦੀਪ ਕੌਰ, ਰਜਿਸਟਰਾਰ ਡਾ. ਜਸਵੀਰ ਸਿੰਘ ਦੁੱਗਲ ਡੀਨ ਅਕਾਦਮੀਕ ਡਾ. ਗੁਰਸ਼ਰਨ ਸਿੰਘ ਆਦਿ ਹੋਰ ਲੋਕ ਹਾਜ਼ਰ ਸਨ।  


Related News