ਪੰਜਾਬ ਦੇ ਰਾਜਪਾਲ ਚੰਡੀਗੜ੍ਹ ਵਿਖੇ ਮਿਊਜ਼ੀਅਮ ਆਫ਼ ਟ੍ਰੀਜ਼ ਦਾ ਕਰਨਗੇ ਉਦਘਾਟਨ

Sunday, Nov 29, 2020 - 05:45 PM (IST)

ਪੰਜਾਬ ਦੇ ਰਾਜਪਾਲ ਚੰਡੀਗੜ੍ਹ ਵਿਖੇ ਮਿਊਜ਼ੀਅਮ ਆਫ਼ ਟ੍ਰੀਜ਼ ਦਾ ਕਰਨਗੇ ਉਦਘਾਟਨ

ਚੰਡੀਗੜ੍ਹ : 30 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਚੰਡੀਗੜ੍ਹ ਵਿਖੇ ਮਿਊਜ਼ੀਅਮ ਆਫ਼ ਟ੍ਰੀਜ਼ ਦਾ ਉਦਘਾਟਨ ਕਰਨਗੇ। ਕੋਵਿਡ-19 ਕਰਕੇ ਉਦਘਾਟਨ ਆਨਲਾਈਨ ਹੋਵੇਗਾ। ਸਾਬਕਾ ਸੰਸਦ ਮੈਂਬਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਅਤੇ ਪੀ.ਐੱਚ. ਡੀ. ਸੀ. ਸੀ. ਆਈ. ਦੇ ਪ੍ਰਧਾਨ ਕਰਨ ਗਿਲਹੋਤਰਾ ਇਸ ਆਨਲਾਈਨ ਉਦਘਾਟਨ ਵਿਚ ਹਿੱਸਾ ਲੈਣਗੇ।

ਸਾਬਕਾ ਆਈ. ਏ. ਐੱਸ. ਅਧਿਕਾਰੀ ਅਤੇ ਲੇਖਕ ਡੀ.ਐੱਸ. ਜਸਪਾਲ ਦੁਆਰਾ ਵਿਚਾਰਿਆ ਅਤੇ ਤਿਆਰ ਕੀਤਾ ਗਿਆ ਮਿਊਜ਼ੀਅਮ ਆਫ਼ ਟ੍ਰੀਜ਼ ਸਿੱਖ ਧਰਮ ਦੇ ਪਵਿੱਤਰ ਰੁੱਖਾਂ ਦੀ ਜੈਨੇਟਿਕ ਤੌਰ 'ਤੇ ਸਹੀ ਪ੍ਰਤੀਕਿਰਿਆ ਤੋਂ ਤਿਆਰ ਕੀਤਾ ਗਿਆ ਇਕ ਪਵਿੱਤਰ ਬਾਗ ਹੈ। ਪਵਿੱਤਰ ਅਸਥਾਨਾਂ ਦੇ ਨਾਮ ਰੁੱਖਾਂ ਦੇ ਨਾਂ 'ਤੇ ਰੱਖਣਾ ਸਿੱਖ ਧਰਮ ਲਈ ਵਿਲੱਖਣ ਹੈ। ਦੁਨੀਆਂ ਵਿਚ ਆਪਣੀ ਕਿਸਮ ਦੇ ਪਹਿਲੇ ਇਸ ਪ੍ਰਾਜੈਕਟ ਲਈ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਨੇ ਫੰਡਿੰਗ ਕੀਤੀ ਹੈ ਅਤੇ ਰਜਿਸਟਰਡ ਐੱਨ. ਜੀ. ਓ. ਚੰਡੀਗੜ੍ਹ ਨੇਚਰ ਐਂਡ ਹੈਲਥ ਸੁਸਾਇਟੀ ਦੁਆਰਾ ਇਸ ਨੂੰ ਪ੍ਰੋਤਸ਼ਾਹਿਤ ਕੀਤਾ ਗਿਆ ਹੈ।

ਇਹ ਭਾਰਤ ਦਾ ਇਕਮਾਤਰ ਆਊਟਡੋਰ ਵਾਕ-ਥਰੂ ਅਜਾਇਬ ਘਰ ਹੈ ਜਿੱਥੇ ਯਾਤਰੀ ਵੱਖ-ਵੱਖ ਪਵਿੱਤਰ ਰੁੱਖਾਂ ਦੀਆਂ ਜੈਨੇਟਿਕ ਤੌਰ 'ਤੇ ਸਹੀ ਪ੍ਰਤੀਕਿਰਿਆ ਵੇਖ ਸਕਦੇ ਹਨ। ਹਰ ਦਰੱਖਤ ਦੇ ਨਾਲ ਅੱਠ ਫੁੱਟ ਉੱਚੀਆਂ ਤਖ਼ਤੀਆਂ ਲੱਗੀਆਂ ਹਨ ਜਿਸ 'ਤੇ ਦਰੱਖਤ ਦੀ ਤਸਵੀਰ ਨਾਲ ਹੀ ਇਸ ਦੀਆਂ ਬਨਸਪਤੀ ਵਿਸ਼ੇਸ਼ਤਾਵਾਂ ਦਾ ਵੇਰਵਾ ਅਤੇ ਦਰੱਖਤ ਅਤੇ ਪਵਿੱਤਰ ਅਸਥਾਨ ਦੇ ਇਤਿਹਾਸਕ ਅਤੇ ਧਾਰਮਿਕ ਪਿਛੋਕੜ ਵਿਚਕਾਰ ਸਬੰਧ ਬਾਰੇ ਦਰਸਾਇਆ ਗਿਆ ਹੈ। ਮੂਲ ਰੁੱਖਾਂ ਦੇ ਸਹੀ ਜੀਨੋਟਾਈਪ ਨੂੰ ਰਾਹੀਂ ਤਿਆਰ ਕਰਕੇ, ਬਚੇ ਹੋਏ ਪਵਿੱਤਰ ਰੁੱਖਾਂ ਦੀ ਸੰਭਾਲ ਅਤੇ ਪ੍ਰਸਾਰ ਲਈ ਅਜਾਇਬ ਘਰ ਨੇ ਬਾਰਾਂ ਪਵਿੱਤਰ ਰੁੱਖਾਂ ਦੀਆਂ ਜੈਨੇਟਿਕ ਤੌਰ 'ਤੇ ਸਹੀ ਪ੍ਰਤਿਕ੍ਰਿਤੀਆਂ ਸਫ਼ਲਤਾਪੂਰਵਕ ਤਿਆਰ ਕੀਤੀਆਂ ਹਨ ਜਿਸ ਵਿਚ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਦੁੱਖ ਭੰਜਨੀ ਬੇਰੀ, ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ ਲੋਧੀ ਦੀ ਬੇਰੀ,  ਗੁਰਦੁਆਰਾ ਬਾਬੇ-ਦੀ-ਬੇਰੀ, ਸਿਆਲਕੋਟ, ਪਾਕਿਸਤਾਨ ਦੀ ਬੇਰੀ ਸ਼ਾਮਲ ਹਨ।


author

Gurminder Singh

Content Editor

Related News