ਸਰਕਾਰੀ ਸਕੂਲਾਂ ਨੇ ਰਚਿਆ ਇਤਿਹਾਸ, 3576 ਸਕੂਲਾਂ ਦਾ 10ਵੀਂ ਅਤੇ 6215 ਦਾ 8ਵੀਂ ਦਾ ਨਤੀਜਾ 100 ਫੀਸਦੀ

Tuesday, May 18, 2021 - 03:33 PM (IST)

ਸਰਕਾਰੀ ਸਕੂਲਾਂ ਨੇ ਰਚਿਆ ਇਤਿਹਾਸ, 3576 ਸਕੂਲਾਂ ਦਾ 10ਵੀਂ ਅਤੇ 6215 ਦਾ 8ਵੀਂ ਦਾ ਨਤੀਜਾ 100 ਫੀਸਦੀ

ਲੁਧਿਆਣਾ (ਵਿੱਕੀ) : ਸਿੱਖਿਆ ਮਹਿਕਮਾ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬੀਤੇ ਸਾਲਾਂ ਵਾਂਗ ਇਸ ਸਾਲ ਵੀ ਮਾਰਚ, 2021 ਦੇ ਬੋਰਡ ਨਤੀਜਿਆਂ ਵਿਚ 10ਵੀਂ ਅਤੇ 8ਵੀਂ ਕਲਾਸਾਂ ਦਾ ਨਤੀਜਾ ਸ਼ਾਨਦਾਰ ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ 10ਵੀਂ ਕਲਾਸ ਦੇ ਨਤੀਜਿਆਂ ’ਚ ਸਰਕਾਰੀ ਸਕੂਲਾਂ ਦੀ ਕੁੱਲ ਪ੍ਰਤੀਸ਼ਤਤਾ 99.96 ਫੀਸਦੀ ਰਹੀ, ਜਦੋਂਕਿ ਬੋਰਡ ਦੀ ਕੁੱਲ ਪ੍ਰਤੀਸ਼ਤਤਾ 99.93 ਰਹੀ। ਇਸ ਵਾਰ 10ਵੀਂ ਦੇ 100 ਫੀਸਦੀ ਨਤੀਜੇ ਦੇਣ ਵਾਲੇ ਸਰਕਾਰੀ ਸਕੂਲਾਂ ਦੀ ਗਿਣਤੀ 3576 ਰਹੀ ਹੈ, ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ। ਇਸੇ ਤਰ੍ਹਾਂ 8ਵੀਂ ਕਲਾਸ ਦੇ ਮਾਰਚ-2021 ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਵਿਚ ਸਰਕਾਰੀ ਸਕੂਲਾਂ ਦੀ ਕੁੱਲ ਫੀਸਦੀ 99.91 ਰਹੀ, ਜਦੋਂਕਿ ਬੋਰਡ ਦੀ ਕੁੱਲ 99.88 ਫੀਸਦੀ ਰਹੀ। 8ਵੀਂ ਦੇ 100 ਫੀਸਦੀ ਨਤੀਜੇ ਦੇਣ ਵਾਲੇ ਸਰਕਾਰੀ ਸਕੂਲਾਂ ਦੀ ਗਿਣਤੀ 6215 ਰਹੀ ਹੈ।

ਇਹ ਵੀ ਪੜ੍ਹੋ : ਥਾਣੇਦਾਰਾਂ ਦੇ ਕਤਲ ਦੇ ਮਾਮਲੇ ’ਚ ਪੁਲਸ ਨੇ ਵਿੱਕੀ ਗੌਂਡਰ ਅਤੇ ਸ਼ੇਰੇ ਖੁੱਬਣ ਦੇ ਰਿਸ਼ਤੇਦਾਰਾਂ ਤੋਂ ਕੀਤੀ ਪੁੱਛਗਿੱਛ

ਇਸ ਸਬੰਧੀ ਸਕੱਤਰ ਐਜੂਕੇਸ਼ਨ ਕ੍ਰਿਸ਼ਨ ਕੁਮਾਰ ਨੇ ਸਮੂਹ ਪਾਸ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਪੰਜਾਬ ਬੋਰਡ ਵੱਲੋਂ 8ਵੀਂ ਤੇ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ ਅਤੇ ਅਸੈੱਸਮੈਂਟ ਦੇ ਹਿਸਾਬ ਨਾਲ ਇਨ੍ਹਾਂ ਜਮਾਤਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ ਦੀ ਪੰਥਕ ਸਿਆਸਤ ’ਚ ਵੱਡਾ ਧਮਾਕਾ, ਢੀਂਡਸਾ ਤੇ ਬ੍ਰਹਮਪੁਰਾ ਨੇ ਐਲਾਨਿਆ ਨਵਾਂ ਦਲ

 ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


author

Anuradha

Content Editor

Related News