ਜ਼ਿੰਦਗੀ ਜਿਉੂਣ ਦੇ ਗੁਰ ਵੀ ਸਿੱਖਣਗੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ

09/29/2020 5:34:56 PM

ਲੁਧਿਆਣਾ (ਵਿੱਕੀ) : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ 'ਚ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਅਧੀਨ  ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਜ਼ਿੰਦਗੀ ਜਿਉੂਣ ਦੇ ਗੁਰ ਸਿਖਾਉਣ ਦੀ ਮੁਹਿਮ 3 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿੱਥੇ ਸਕੂਲੀ ਵਿਦਿਆਰਥੀਆਂ ਨੂੰ ਨੈਤਿਕ ਮੁੱਲਾਂ ਨੂੰ ਸਿਖਾਉਣ ਲਈ ਵਿਸ਼ੇਸ਼ ਵਿਸ਼ਾ ਸ਼ੁਰੂ ਕੀਤਾ ਗਿਆ ਹੈ। ਇਸ ਵਿਸ਼ੇ ਲਈ 'ਸਵਾਗਤ ਜ਼ਿੰਦਗੀ' ਟਾਈਟਲ ਅਧੀਨ ਵਿਸ਼ੇਸ਼ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ। ਇਹ ਪੁਸਤਕਾਂ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 12ਵੀਂ ਕਲਾਸ ਤੱਕ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਵੱਖ-ਵੱਖ ਕਲਾਸਾਂ ਲਈ ਤਿਆਰ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਵਿਚ ਸੇਵਾਵਾਂ ਨਿਭਾਅ ਰਹੇ ਨਾਮਵਰ ਲੇਖਕਾਂ ਦੇ ਲੇਖਾਂ 'ਤੇ ਅਧਾਰਿਤ ਚਾਰ ਪੁਸਤਕਾਂ ਲਾਇਬ੍ਰੇਰੀ ਲਈ 'ਜਿਉੂਣ ਦਾ ਕੌਸ਼ਲ' ਟਾਈਟਲ ਅਧੀਨ ਤਿਆਰ ਕੀਤੀਆਂ ਗਈਆਂ ਹਨ। ਜੋ ਪੰਜਾਬ ਦੇ ਹਰ ਸਰਕਾਰੀ ਸਕੂਲ ਦੀ ਲਾਇਬ੍ਰੇਰੀ ਵਿਚ ਪਹੁੰਚਾਈਆਂ ਜਾ ਰਹੀਆਂ ਹਨ। ਪ੍ਰੀ-ਪ੍ਰਾਇਮਰੀ ਤੋਂ 5ਵੀਂ ਕਲਾਸ ਤੱਕ ਦੇ ਵਿੰਗ ਲਈ ਡਾ. ਦਵਿੰਦਰ ਬੋਹਾ, ਛੇਵੀਂ ਤੋਂ 8ਵੀਂ ਕਲਾਸ ਤੱਕ ਲਈ ਅਦਿਤੀ ਬਾਂਸਲ ਕੋਆਡੀਨੇਟਰ, 9ਵੀਂ ਅਤੇ 10ਵੀਂ ਲਈ ਡਾ. ਰਵਨੀਤ ਕੌਰ ਅਤੇ 11ਵੀਂ ਅਤੇ 12ਵੀਂ ਕਲਾਸ ਲਈ ਡਾ. ਪਰਮਜੀਤ ਕਲਸੀ ਕੋਆਡੀਨੇਟਰ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ।

ਇਹ ਵੀ ਪੜ੍ਹੋ : ਖੇਤੀ ਬਿੱਲਾਂ 'ਤੇ ਸੁਖਬੀਰ ਬਾਦਲ ਖ਼ਿਲਾਫ਼ ਖੁੱਲ੍ਹ ਕੇ ਬੋਲੇ ਪਰਮਿੰਦਰ ਢੀਂਡਸਾ

ਅਕੈਡਮਿਕ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨੈਤਿਕ ਮੁੱਲਾਂ ਦਾ ਗਿਆਨ ਦੇਣਾ ਵੀ ਬਹੁਤ ਜ਼ਰੂਰੀ ਹੈ। ਅੱਜ ਦੇ ਸਮੇਂ ਵਿਚ ਬੱਚਿਆਂ ਨੂੰ ਜੀਵਨ ਕੌਸ਼ਲ ਸਿਖਾਉਣ ਲਈ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਯਤਨ ਕੀਤਾ ਗਿਆ ਹੈ। ਜਿਸ ਤਹਿਤ 'ਸਵਾਗਤ ਜ਼ਿੰਦਗੀ' ਨਾਮ ਦਾ ਵਿਸ਼ਾ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧ ਵਿਚ ਵਿਭਾਗ ਵੱਲੋਂ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ।- ਕ੍ਰਿਸ਼ਨ ਕੁਮਾਰ, ਸਿੱਖਿਆ ਸਕੱਤਰ, ਪੰਜਾਬ

ਇਹ ਵੀ ਪੜ੍ਹੋ : ਲਾਪਤਾ ਸਰੂਪਾਂ ਦੇ ਮਾਮਲੇ 'ਚ ਪੰਥਕ ਜਥੇਬੰਦੀਆਂ ਨੇ ਮੰਗਿਆ ਲੌਂਗੋਵਾਲ ਦਾ ਅਸਤੀਫ਼ਾ

3 ਅਕਤੂਬਰ ਤੋਂ ਦੂਰਦਰਸ਼ਨ ਜਲੰਧਰ 'ਤੇ ਹਫਤੇ ਵਿਚ ਇਕ ਘੰਟੇ ਦਾ ਵਿਸ਼ਾ ਲੈਕਚਰ ਚਲਾਇਆ ਜਾਵੇਗਾ, ਜੋ ਵੱਖ-ਵੱਖ ਕਲਾਸਾਂ ਨਾਲ ਸਬੰਧਤ ਹੋਵੇਗਾ। ਦੂਰਦਰਸ਼ਨ ਲਈ ਵਿਸ਼ੇਸ਼ ਲੈਕਚਰ ਤਿਆਰ ਕਰਨ ਵਾਸਤੇ 6ਵੀਂ ਤੋਂ 12ਵੀਂ ਤੱਕ ਮਾਸਟਰ ਬਲਵਿੰਦਰ ਸਿੰਘ ਬੁਢਲਾਡਾ, ਡਾ. ਕਰਨਬੀਰ ਕੌਰ ਮੋਹਾਲੀ, ਡਾ. ਪਰਮਜੀਤ ਕਲਸੀ ਗੀਰੀ ਮਾਜਰਾ ਅਤੇ ਲੈਕਚਰਾਰ ਡਾ. ਰਵਨੀਤ ਕੌਰ ਮੁੱਲਾਂਪੁਰ ਦੂਰਦਰਸ਼ਨ ਦੇ ਆਧਾਰਿਤ ਟੀਮ ਕੰਮ ਕਰ ਰਹੀ ਹੈ। ਪ੍ਰੀ-ਪ੍ਰਾਇਮਰੀ ਤੋਂ 5ਵੀਂ ਤੱਕ ਦੇ ਲੈਕਚਰਾਰ ਮਨਜੀਤ ਪੁਰੀ, ਡਾ. ਪੁਸ਼ਵਿੰਦਰ ਕੌਰ, ਮਦਨਵੀਰਾ ਅਤੇ ਸਤਪਾਲ ਭਿੱਖੀ ਵਰਗੇ ਮਾਹਿਰ ਅਧਿਆਪਕਾਂ ਦੀ ਟੀਮ ਕੰਮ ਕਰ ਰਹੀ ਹੈ।- ਨਿਰਮਲ 'ਸਵਾਗਤ ਜ਼ਿੰਦਗੀ' ਪ੍ਰਾਜੈਕਟ ਕੋਆਡੀਨੇਟਰ

ਇਹ ਵੀ ਪੜ੍ਹੋ : ਦੁਬਈ ਤੋਂ ਆਏ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ, ਪਿੰਡ 'ਚ ਸੋਗ ਦੀ ਲਹਿਰ


Anuradha

Content Editor

Related News