ਸਰਕਾਰੀ ਸਕੂਲ ’ਚ ਚੋਰੀ

Tuesday, Aug 21, 2018 - 05:33 AM (IST)

ਸਰਕਾਰੀ ਸਕੂਲ ’ਚ ਚੋਰੀ

ਫਗਵਾੜਾ,   (ਹਰਜੋਤ)-  ਇਥੇ  ਪੁਰਾਣਾ ਡਾਕਖਾਨਾ ਰੋਡ ’ਤੇ ਸਥਿਤ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵਿਖੇ  ਹੋਈ ਚੋਰੀ ’ਚ ਚੋਰ 50 ਹਜ਼ਾਰ ਰੁਪਏ ਦੀ ਕੀਮਤ ਦਾ ਮਾਲ ਲੈ ਕੇ ਫ਼ਰਾਰ ਹੋ ਗਏ। ਕਾਰਜਕਾਰੀ  ਪ੍ਰਿੰਸੀਪਲ ਕਿਰਨ ਗਲਹੋਤਰਾ ਅਨੁਸਾਰ ਉਹ ਸ਼ਨੀਵਾਰ ਸਕੂਲ ਦੇ ਕਮਰਿਆਂ ਨੂੰ ਤਾਲੇ ਲੱਗਵਾ ਕੇ  ਬੰਦ ਕਰਵਾ ਕੇ ਗਏ ਅਤੇ ਜਦੋਂ ਅੱਜ ਆ ਕੇ ਦੇਖਿਆ ਤਾਂ ਚੋਰ ਪਿੱਛਲੇ ਪਾਸਿਓਂ ਕਮਰੇ ਦੀ  ਗਰਿੱਲ ਦੇ ਸਰੀਏ ਕੱਟ ਕੇ ਦਾਖ਼ਲ ਹੋਏ ਤੇ ਇਕ ਐੱਲ. ਈ. ਡੀ., ਦੋ ਬੈਟਰੀਆਂ ਤੇ ਇਕ  ਯੂ. ਪੀ. ਐੱਸ. ਲੈ ਕੇ ਫ਼ਰਾਰ ਹੋ ਗਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਇਥੇ ਗੁਰਦਵਾਰਾ ਰਾਮਗੜ੍ਹੀਆਂ ਰੋਡ ਵਿਖੇ ਨਰਿੰਦਰ ਸਿੰਘ ਪੁੱਤਰ ਨਿਰਮਲ  ਸਿੰਘ ਦੇ ਘਰ ਦਾਖ਼ਲ ਹੋ ਕੇ ਚੋਰ 20 ਹਜ਼ਾਰ ਰੁਪਏ ਦੀ ਨਕਦੀ, ਦੋ ਘੜੀਆਂ ਲੈ ਕੇ ਫ਼ਰਾਰ ਹੋ  ਗਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ। 
 


Related News