ਹੁਣ ਸਰਕਾਰੀ ਸਕੂਲ ਲੱਖੇਵਾਲੀ 14 ਦਿਨ ਲਈ ਬੰਦ, 2 ਵਿਦਿਆਰਥਣਾਂ ਆਈਆ ਕੋਰੋਨਾ ਪਾਜ਼ੇਟਿਵ

08/21/2021 8:21:37 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ)- ਭਾਵੇਂ ਕੋਰੋਨਾ ਦਾ ਟੀਕਾਕਰਨ ਲਗਾਤਾਰ ਚੱਲ ਰਿਹਾ ਹੈ ਅਤੇ ਸਕੂਲਾਂ ’ਚ ਵੀ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਇਸ ਦੇ ਬਾਵਜੂਦ ਮੰਡੀ ਲੱਖੇਵਾਲੀ 'ਚ ਕੋਰੋਨਾ ਦੇ ਤਿੰਨ ਪਾਜ਼ੇਟਿਵ ਕੇਸ ਮਿਲੇ ਹਨ।

ਇਹ ਵੀ ਪੜ੍ਹੋ- ਸੁਖਮੀਤ ਡਿਪਟੀ ਕਤਲ ਕਾਂਡ 'ਚ ਵੱਡਾ ਖੁਲਾਸਾ, ਵਿਦੇਸ਼ ਬੈਠੇ ਗੈਂਗਸਟਰ ਗੌਰਵ ਨੇ ਰਚੀ ਸੀ ਕਤਲ ਦੀ ਸਾਜਿਸ਼
ਇਨ੍ਹਾਂ ਚੋਂ ਦੋ ਕੇਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੇਵਾਲੀ ਨਾਲ ਸਬੰਧਿਤ ਹਨ। ਸਕੂਲ ਦੀ ਇਕ 12ਵੀਂ ਅਤੇ ਇਕ 11ਵੀਂ ਸ਼੍ਰੇਣੀ ਦੀ ਵਿਦਿਆਰਥਣ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਸਕੂਲ ਵਿਚ ਦੋ ਕੇਸ ਆਉਣ 'ਤੇ ਇਸ ਸਕੂਲ ਨੂੰ 14 ਦਿਨ ਲਈ ਬੰਦ ਕਰ ਦਿੱਤਾ ਗਿਆ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰੀ ਸਕੂਲ ਬਾਦਲ ਵੀ ਦੋ ਵਿਦਿਆਰਥਣਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ 14 ਦਿਨ ਲਈ ਬੰਦ ਕਰ ਦਿੱਤਾ ਗਿਆ ਸੀ। ਜ਼ਿਲ੍ਹੇ ਵਿਚ ਹੁਣ ਕੋਰੋਨਾ ਐਕਟਿਵ 9 ਕੇਸ ਹਨ।


Bharat Thapa

Content Editor

Related News